5 ਲੋਕ ਕੋਰੋਨਾ ਪਾਜ਼ੀਟਿਵ ਪਾਏ ਜਾਣ ਕਾਰਨ ਲਤਾ ਮੰਗੇਸ਼ਕਰ ਦੀ ਰਿਹਾਇਸ਼ ਵਾਲੀ ਇਮਾਰਤ ਸੀਲ

ਮੁੰਬਈ, 31 ਅਗਸਤ (ਨਿੱਜੀ ਪੱਤਰ ਪ੍ਰੇਰਕ )

ਪ੍ਰਸਿੱਧ ਗਾਇਕਾ ਲਤਾ ਮੰਗੇਸ਼ਕਰ ਦੀ ਰਿਹਾਇਸ਼ ਵਾਲੀ ਇਮਾਰਤ ਨੂੰ ਸੀਲ ਕਰ ਦਿੱਤਾ ਗਿਆ ਹੈ | ਦੱਖਣੀ ਮੁੰਬਈ ਦੇ ਚਾਂਬਲਾ ਹਿਲ ਇਲਾਕੇ ‘ਚ ਪ੍ਰਭੂਕੁੰਜ ਇਮਾਰਤ ‘ਚ ਲਤਾ ਮੰਗੇਸ਼ਕਰ ਰਹਿੰਦੀ ਹੈ, ਜਿਸ ਨੂੰ ਹੁਣ ਬੀ.ਐਮ.ਸੀ. ਨੇ ਸੀਲ ਕਰ ਦਿੱਤਾ ਹੈ | ਜਾਣਕਾਰੀ ਅਨੁਸਾਰ ਇਮਾਰਤ ‘ਚ ਰਹਿਣ ਵਾਲੇ 5 ਲੋਕ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ, ਜਿਸ ਦੇ ਬਾਅਦ ਅਹਿਤਿਆਤ ਦੇ ਤੌਰ ‘ਤੇ ਬੀ.ਐਮ.ਸੀ. ਨੇ ਇਹ ਕਾਰਵਾਈ ਕੀਤੀ | ਰਿਪੋਰਟ ਅਨੁਸਾਰ ਲਤਾ ਮੰਗੇਸ਼ਕਰ ਦੇ ਪਰਿਵਾਰ ਨੇ ਜਾਣਕਾਰੀ ਦਿੱਤੀ ਕਿ ਇਮਾਰਤ ‘ਚ ਜ਼ਿਆਦਾਤਰ ਮੈਂਬਰ ਉਮਰਦਰਾਜ ਦੇ ਹਨ ਤੇ ਇਸੇ ਕਾਰਨ ਬੀ.ਐਮ.ਸੀ. ਅਹਿਤਿਆਤ ਵਜੋਂ ਇਸ ਨੂੰ ਸੀਲ ਕਰ ਦਿੱਤਾ ਹੈ | ਲਤਾ ਮੰਗੇਸ਼ਕਰ ਦੇ ਪਰਿਵਾਰ ‘ਚ ਸਾਰੇ ਸੁਰੱਖਿਅਤ ਹਨ | ਪਰਿਵਾਰ ਵਲੋਂ ਜਾਰੀ ਬਿਆਨ ‘ਚ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਲਤਾ ਮੰਗੇਸ਼ਕਰ ਨਾਲ ਜੁੜੀ ਕਿਸੇ ਵੀ ਖਬਰ ਨੂੰ ਲੈ ਕੇ ਪ੍ਰਤੀਕਿਰਿਆ ਨਾ ਕਰਨ, ਨਾਲ ਹੀ ਅਪੀਲ ਕੀਤੀ ਹੈ ਕਿ ਮੌਜੂਦਾ ਹਾਲਾਤ ਨੂੰ ਧਿਆਨ ‘ਚ ਰੱਖਦੇ ਹੋਏ ਗਣੇਸ਼ ਉਤਸਵ ਮਨਾਇਆ ਜਾਵੇ |

Leave a Reply

Your email address will not be published. Required fields are marked *