35 ਸਾਲ ਪੁਰਾਣੇ ਬੂਟ ਨੂੰ 4.59 ਕਰੋੜ ਰੁਪਏ (6,15,000) ਡਾਲਰ ‘ਚ ਖ਼ਰੀਦਿਆ


ਲੰਡਨ, 15 ਅਗਸਤ (ਨਿੱਜੀ ਪੱਤਰ ਪ੍ਰੇਰਕ )
ਨਿਲਾਮੀ ਲਈ ਮਸ਼ਹੂਰ ਕੰਪਨੀ ਕ੍ਰਿਸਟੀ ਨੇ ਸਟੇਡੀਅਮ ਗੁਡਸ ਦੇ ਨਾਲ ਸਾਂਝੇ ਤੌਰ ‘ਤੇ 30 ਜੁਲਾਈ ਤੋਂ 13 ਅਗਸਤ ਤੱਕ ਇਸ ਨਿਲਾਮੀ ਦਾ ‘ਓਰਿਜਨਲ ਏਅਰ: ਮਾਈਕਲ ਜਾਰਡਨ ਗੇਮ ਵਾਰਨ ਐਾਡ ਪਲੇਅਰ ਐਕਸਕਲੂਸਿਵ ਸਨੀਕਰ ਰੇਅਰਿਟੀਜ਼’ ਨਾਂਅ ਨਾਲ ਆਯੋਜਨ ਕੀਤਾ ਸੀ | ਅਮਰੀਕਾ ਦੇ ਪ੍ਰਸਿੱਧ ਬਾਸਕਟਬਾਲ ਖਿਡਾਰੀ ਅਤੇ ਐਨ.ਬੀ.ਏ. ਦਿੱਗਜ ਖਿਡਾਰੀ ਮਾਈਕਲ ਜਾਰਡਨ ਦੇ ਬੂਟ (ਸਨੀਕਰਸ ਸ਼ੂਅਜ਼) ਦੀ ਇਕ ਨਿਲਾਮੀ ‘ਚ ਲੱਗੀ ਕੀਮਤ ਹੈਰਾਨ ਕਰ ਦੇਣ ਵਾਲੀ ਹੈ | ਉਨ੍ਹਾਂ ਨੂੰ 4.59 ਕਰੋੜ ਰੁਪਏ (6,15,000) ਡਾਲਰ ‘ਚ ਕਿਸੇ ਨੇ ਖ਼ਰੀਦਿਆ ਹੈ |

ਇਹ ਸਨੀਕਰ ਨਾਈਕ ਏਅਰ ਜਾਰਡਨ 1 ਹਾਈਜ਼ ਦਾ ਜੋੜਾ ਸੀ, ਜਿਸ ਨੂੰ ‘ਦੁਰਲੱਭ’ ਦੀ ਸ਼੍ਰੇਣੀ ‘ਚ ਰੱਖਿਆ ਗਿਆ ਸੀ | ਬੀ.ਬੀ.ਸੀ. ਮੁਤਾਬਿਕ ਇਨ੍ਹਾਂ ਬੂਟਾਂ ਨੂੰ 1985 ‘ਚ ਹੋਏ ਇਕ ਪ੍ਰਦਰਸ਼ਨੀ ਮੈਚ ‘ਚ ਸ਼ਿਕਾਗੋ ਬੁਲਜ਼ ਸਟਾਰ ਨੇ ਇਸਤੇਮਾਲ ਕੀਤਾ ਸੀ |

Leave a Reply

Your email address will not be published. Required fields are marked *