20 ਕਰੋੜ ਦੀ ਲਾਗਤ ਵਾਲੇ ਨਵੀਂ ਦਿੱਖ ਨਾਲ ਜਲਿਆਂਵਾਲਾ ਬਾਗ਼ ਸਮਾਰਕ ਨੂੰ ਇਕ ਅਗਸਤ ਨੂੰ ਦਰਸ਼ਕਾਂ ਲਈ ਜਾਵੇਗਾ ਖੋਲਿਆ


ਅੰਮਿ੍ਤਸਰ, 18 ਜੁਲਾਈ (ਨਿੱਜੀ ਪੱਤਰ ਪ੍ਰੇਰਕ ) – ਜਲਿਆਂਵਾਲਾ ਬਾਗ਼ ਵਿਖੇ ਨਵੇਂ ਸਮਾਰਕਾਂ ਦੀ ਉਸਾਰੀ, ਪੁਰਾਣੇ ਢਾਂਚਿਆਂ ਦੇ ਨਵਨਿਰਮਾਣ ਅਤੇ ਸੁੰਦਰੀਕਰਨ ਲਈ ਸ਼ੁਰੂ ਕੀਤੀ ਗਈ ਕਾਰਵਾਈ ਲਗਪਗ ਮੁਕੰਮਲ ਹੋ ਚੁੱਕੀ ਹੈ ਅਤੇ ਬਾਗ਼ ਵਿਚਲੇ ਸਮਾਰਕ ਆਪਣੇ ਨਾਲ ਵਾਪਰੇ 13 ਅਪ੍ਰੈਲ 1919 ਦੇ ਸਾਕੇ ਦੀ ਕਹਾਣੀ ਇੱਥੇ ਆਉਣ ਵਾਲੇ ਲੋਕਾਂ ਨਾਲ ਸ਼ਬਦ-ਦਰ-ਸ਼ਬਦ ਬਿਆਨ ਕਰਨਗੇ |

ਜਲਿਆਂਵਾਲਾ ਬਾਗ਼ ਨੈਸ਼ਨਲ ਮੈਮੋਰੀਅਲ ਟਰੱਸਟ ਦੇ ਟਰੱਸਟੀ ਸੰਸਦ ਮੈਂਬਰ ਸ੍ਰੀ ਸ਼ਵੇਤ ਮਲਿਕ ਨੇ ਬਾਗ਼ ਦਾ ਦੌਰਾ ਕਰਨ ਮੌਕੇ ਪੱਤਰਕਾਰਾਂ ਨਾਲ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸ਼ਹੀਦੀ ਸਮਾਰਕ ਕਿਸੇ ਇਕ ਸਰਕਾਰ ਜਾਂ ਭਾਈਚਾਰੇ ਦੇ ਨਹੀਂ ਹੁੰਦੇ, ਸਗੋਂ ਇਨ੍ਹਾਂ ‘ਤੇ ਸਭ ਦਾ ਇਕ ਸਾਮਾਨ ਹੱਕ ਹੁੰਦਾ ਹੈ | ਉਨ੍ਹਾਂ ਕਿਹਾ ਕਿ ਜਲਿਆਂਵਾਲਾ ਬਾਗ਼ ਇਕ ਅਗਸਤ ਨੂੰ ਦਰਸ਼ਕਾਂ ਲਈ ਖੋਲਿਆ ਜਾਵੇਗਾ |

ਉਨ੍ਹਾਂ ਦੱਸਿਆ ਕਿ ਐਨ. ਬੀ. ਸੀ. ਸੀ. (ਭਾਰਤ) ਵਲੋਂ ਪੁਰਾਤੱਤਵ ਸਰਵੇਖਣ ਵਿਭਾਗ ਦੀ ਦੇਖ-ਰੇਖ ‘ਚ ਅਹਿਮਦਾਬਾਦ (ਗੁਜਰਾਤ) ਦੀ ਵਾਮਾ ਕਮਿਊਨੀਕੇਸ਼ਨ ਨਾਮੀ ਕੰਪਨੀ ਪਾਸੋਂ ਲਗਪਗ 20 ਕਰੋੜ ਰੁਪਏ ਦੀ ਲਾਗਤ ਨਾਲ ਜਲਿਆਂਵਾਲਾ ਬਾਗ਼ ਦੇ ਨਵੇਂ ਸਮਾਰਕਾਂ ਦੀ ਉਸਾਰੀ, ਪੁਰਾਣੇ ਢਾਂਚਿਆਂ ਦੇ ਨਵਨਿਰਮਾਣ ਦੇ ਨਾਲ-ਨਾਲ ਮਿਊਜ਼ੀਅਮ, ਹੈਰੀਟੇਜ ਸਾਈਟਸ ਦੇ ਮੁੜ ਸਥਾਪਨ ਅਤੇ ਸਾਂਭ-ਸੰਭਾਲ ਦੀ ਕਾਰਵਾਈ ਮੁਕੰਮਲ ਕਰਵਾਈ ਗਈ ਹੈ |

Leave a Reply

Your email address will not be published. Required fields are marked *