ਹਰਿਆਣਾ ਰੋਡਵੇਜ਼ ਸਿਰਸਾ ਡਿਪੂ ਦੀ ਸਵਾਰੀਆਂ ਨਾਲ ਭਰੀ ਬੱਸ ਅਗਵਾ

ਸਿਰਸਾ, 7 ਅਗਸਤ ( ਨਿੱਜੀ ਪੱਤਰ ਪ੍ਰੇਰਕ )

ਸਿਰਸਾ ਤੋਂ ਪਿੰਡ ਬਣੀ ਜਾਣ ਲਈ ਹਰਿਆਣਾ ਰੋਡਵੇਜ਼ ਸਿਰਸਾ ਡਿਪੂ ਦੀ ਬੱਸ ਸਵਾਰੀਆਂ ਚੜ੍ਹਾਉਣ ਲਈ ਅੱਡੇ ’ਤੇ ਖੜ੍ਹੀ ਕੀਤੀ ਗਈ ਸੀ। ਬੱਸ ’ਚ 20-25 ਸਵਾਰੀਆਂ ਬੈਠ ਚੁੱਕੀਆਂ ਸਨ। ਇਸੇ ਦੌਰਾਨ ਬੱਸ ਦੇ ਅਸਲ ਡਰਾਈਵਰ ਤੇ ਕੰਡਕਟਰ ਰੋਟੀ ਖਾਣ ਲਈ ਢਾਬੇ ’ਤੇ ਚਲੇ ਗਏ। ਇਸੇ ਦੌਰਾਨ ਬੱਸ ’ਚ ਸਵਾਰ ਤਿੰਨ ਲੜਕਿਆਂ ਚੋਂ ਇਕ ਲੜਕਾ ਡਰਾਈਵਰ ਦੀ ਸੀਟ ’ਤੇ ਬੈਠ ਗਿਆ ਤੇ ਬੱਸ ਨੂੰ ਅੱਡੇ ਤੋਂ ਬਾਹਰ ਲੈ ਗਿਆ। ਇਸੇ ਦੌਰਾਨ ਇਕ ਹੋਰ ਬੱਸ ਦਾ ਕੰਡਕਟਰ ਬੱਸ ’ਤੇ ਭੱਜ ਕੇ ਚੜ੍ਹ ਗਿਆ। ਅਗਵਾਕਾਰ ਡਰਾਈਵਰ ਨੇ ਬੱਸ ਗਲਤ ਗੇਟ ਚੋਂ ਬਾਹਰ ਕੱਢੀ ਤੇ ਬੱਸ ਨੂੰ ਰਫ ਚਲਾਇਆ। ਇਸ ਮਗਰੋਂ ਕੰਡਕਟਰ ਨੇ ਬੱਸ ਦੇ ਅਸਲ ਕੰਡਕਟਰ ਨੂੰ ਵੇਖਣ ਦੀ ਕੋਸ਼ਿਸ਼ ਕੀਤੀ ਜੋ ਕਿ ਬੱਸ ਵਿੱਚ ਨਹੀਂ ਸੀ। ਇਸੇ ਦੌਰਾਨ ਅਗਵਾਕਾਰ ਡਰਾਈਵਰ ਨੇ ਬੱਸ ਰੋਕਣ ਦੀ ਬਜਾਏ ਉਸ ਨੂੰ ਹੋਰ ਤੇਜ਼ ਕਰ ਦਿੱਤਾ। ਜਦੋਂ ਬੱਸ ਖੁੱਲ੍ਹੀ ਰੋਡ ’ਤੇ ਆਈ ਤਾਂ ਉਸੇ ਕੰਡਕਟਰ ਨੇ ਹਿੰਮਤ ਕਰਦਿਆਂ ਅਗਵਾਕਾਰ ਡਰਾਈਵਰ ਦੇ ਮੂੰਹ ਤੋਂ ਮਾਸਕ ਖਿੱਚਿਆ ਤਾਂ ਉਸ ਨੂੰ ਪਤਾ ਲੱਗਿਆ ਕਿ ਇਹ ਰੋਡਵੇਜ ਦਾ ਡਰਾਈਵਰ ਨਹੀਂ ਹੈ।

ਇਸ ਮਗਰੋਂ ਉਸ ਨੇ ਸਵਾਰੀਆਂ ਨਾਲ ਰਲ ਕੇ ਜਬਰਦਸਤੀ ਬੱਸ ਦਾ ਸਟੇਰਿੰਗ ਫੜਿਆ ਤੇ ਕਲਚ ਨੱਪ ਕੇ ਬੱਸ ਰੋਕ ਲਈ। ਇਸ ਦੀ ਸੂਚਨਾ ਰੋਡਵੇਜ਼ ਦੇ ਉਚ ਅਧਿਕਾਰੀਆਂ ਤੇ ਪੁਲੀਸ ਨੂੰ ਦਿੱਤੀ ਗਈ। ਪੁਲਿਸ ਤੇ ਰੋਡਵੇਜ਼ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਅਗਵਾਕਾਰ ਡਰਾਈਵਰ ਤੇ ਦੋ ਉਸ ਦੇ ਸਾਥੀਆਂ ਨੂੰ ਕਾਬੂ ਕਰਕੇ ਮਾਮਲੇ ਦੀ ਜਾਂਚ ਤਾਂ ਸ਼ੁਰੂ ਕਰ ਦਿੱਤੀ ਹੈ। ਬਾਅਦ ਵਿੱਚ ਪੁਲੀਸ ਨੇ ਪੁਲੀਸ ਦੀਆਂ ਸਵਾਰੀਆਂ ਨੂੰ ਦੂਜੀ ਬੱਸ ਰਾਹੀਂ ਮੰਜ਼ਿਲਾਂ ਵੱਲ ਤੋਰਿਆ।

Leave a Reply

Your email address will not be published. Required fields are marked *