ਸੰਸਥਾ ਸੁਚੇਤ ਪੰਜਾਬੀ ਵਲੋਂ ਪੰਜਾਬੀਆਂ ਦਾ ਰਵਾਇਤੀ ਤਿਉਹਾਰ ਤੀਆਂ ਮਨਾਇਆ

ਲੰਡਨ, 10 ਅਗਸਤ (ਨਿੱਜੀ ਪੱਤਰ ਪ੍ਰੇਰਕ )

ਪੰਜਾਬੀ ਬੋਲੀ ਅਤੇ ਪੰਜਾਬੀ ਵਿਰਸੇ ਨੂੰ ਸੰਭਾਲਣ ਲਈ ਲੰਡਨ ‘ਚ ਸਰਗਰਮ ਸੰਸਥਾ ਸੁਚੇਤ ਪੰਜਾਬੀ (ਐਕਟਿਵ ਪੰਜਾਬੀਜ਼) ਵਲੋਂ ਪੰਜਾਬੀਆਂ ਦਾ ਰਵਾਇਤੀ ਤਿਉਹਾਰ ਤੀਆਂ ਮਨਾਇਆ ਗਿਆ | ਇਸ ਮੌਕੇ ਮਨਜੀਤ ਸੁੰਨੜ ਵਲੋਂ ਤੀਆਂ ਦੇ ਪਿਛੋਕੜ ਅਤੇ ਕੁੜੀਆਂ ਦੀ ਜ਼ਿੰਦਗੀ ‘ਚ ਇਸ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ | ਇਕੱਠੀਆਂ ਹੋਈਆ ਕੁੜੀਆਂ ਨੇ ਸਾਉਣ ਦੇ ਮਹੀਨੇ ਦੀ ਝੜੀ ਵਾਂਗੂੰ ਬੋਲੀਆਂ ਦਾ ਮੀਂਹ ਵਰਾਇਆ ਅਤੇ ਗਿੱਧੇ ਨਾਲ ਵਲੈਤੀ ਧਰਤੀ ਨੂੰ ਹਿਲਾਇਆ |

ਉੱਘੀ ਸਾਹਿਤਕਾਰਾਂ ਕੁਲਵੰਤ ਢਿੱਲੋਂ ਨੇ ਕਿਹਾ ਸਾਨੂੰ ਆਪਣੀ ਮਿੱਟੀ ਨਾਲ ਜੁੜੇ ਰਹਿਣ ਲਈ ਅਜਿਹੇ ਸੱਭਿਆਚਾਰਕ ਤਿਉਹਾਰਾਂ ਨੂੰ ਰਲ ਮਿਲ ਕੇ ਮਨਾਉਣਾ ਬਹੁਤ ਜ਼ਰੂਰੀ ਹੈ | ਬਿੱਟੂ ਖੰਘੂੜਾ ਨੇ ਦੱਸਿਆ ਕਿ ਐਕਟਿਵ ਪੰਜਾਬੀਜ਼ ਵਲੋਂ ਪੰਜਾਬ ਦੀ ਵਿਰਾਸਤ ਅਤੇ ਸੱਭਿਆਚਾਰ ਨੂੰ ਆਉਂਦੀਆਂ ਪੀੜੀਆਂ ਲਈ ਸੰਭਾਲਣ ਦਾ ਹਰ ਸੰਭਵ ਯਤਨ ਕੀਤਾ ਜਾਵੇਗਾ | ਰਾਜ ਸੇਖੋਂ ਨੇ ਕਿਹਾ ਕਿ ਇਹ ਵਿਰਾਸਤੀ ਕਾਫ਼ਲਾ ਤੁਰਦਾ ਰਹਿਣਾ ਚਾਹੀਦਾ | ਦੇਸੀ ਰੇਡੀਓ ਵਲੋਂ ਅਨੀਤਾ ਅਤੇ ਪੰਮੀ ਨੇ ਹਾਜ਼ਰੀ ਲਗਵਾਈ | ਇਸ ਮੌਕੇ ਰਾਣੀ ਮਨਜੀਤ ਅਤੇ ਕਮਲਜੀਤ ਧਾਮੀ ਵੀ ਹਾਜ਼ਰ ਸਨ | ਸਾਉਣ ਵੀਰ ਕੱਠੀਆ ਕਰੇ ਭਾਬੋ ਚੰਦਰੀ ਵਿਛੋੜੇ ਪਾਵੇ ਬੋਲੀ ਨਾਲ ਅਗਲੇ ਵਰੇ੍ ਫਿਰ ਇਕੱਠੇ ਹੋਣ ਦੇ ਵਾਅਦੇ ਕਰਕੇ ਤੀਆਂ ਦੀ ਸਮਾਪਤੀ ਕੀਤੀ ਗਈ |

Leave a Reply

Your email address will not be published. Required fields are marked *