ਸੁਸ਼ਾਂਤ ਸਿੰਘ ਨੂੰ ਨਿਆਂ ਦਿਵਾਉਣ ਲਈ ਲੰਡਨ ‘ਚ ਵੀ ਉੱਠੀ ਆਵਾਜ਼

ਲੰਡਨ, 1 ਸਤੰਬਰ (ਨਿੱਜੀ ਪੱਤਰ ਪ੍ਰੇਰਕ )

ਪ੍ਰਸਿੱਧ ਬਾਲੀਵੁੱਡ ਤੇ ਹੁਨਰਮੰਦ ਕਲਾਕਾਰ ਸੁਸ਼ਾਂਤ ਸਿੰਘ ਰਾਜਪੂਤ ਦਾ ਇਸ ਤਰ੍ਹਾਂ ਦੁਨੀਆ ਤੋਂ ਚਲੇ ਜਾਣਾ ਅਤਿ ਦੁਖਦਾਈ ਹੈ। ਸੁਸ਼ਾਂਤ ਦੀ ਮੌਤ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਹਨ। ਭਾਰਤ ਵਿਚ ਹੀ ਨਹੀਂ , ਸਗੋਂ ਲੰਡਨ ‘ਚ ਵੀ ਸੁਸ਼ਾਂਤ ਦੀ ਮੌਤ ਦੇ ਕਾਰਨਾਂ ਨੂੰ ਜਾਣਨ ਲਈ ਉਨ੍ਹਾਂ ਦੇ ਪ੍ਰਸੰਸਕ ਆਵਾਜ਼ ਉਠਾ ਰਹੇ ਹਨ।

ਹਿੰਦੀ ਫ਼ਿਲਮਾਂ ਦੇ ਦਰਸ਼ਕਾਂ ਅਤੇ ਸੁਸ਼ਾਂਤ ਦੇ ਯੂ. ਕੇ. ਵਿਚ ਵੱਸਦੇ ਪ੍ਰਸੰਸਕ ਵੀ ਚਾਹੁੰਦੇ ਹਨ ਕਿ ਸੱਚ ਬਾਹਰ ਆਵੇ, ਦੋਸ਼ੀਆਂ ਨੂੰ ਸਜ਼ਾ ਮਿਲੇ ਤਾਂ ਕਿ ਅੱਗੋਂ ਕੋਈ ਹੋਰ ਅਜੇਹੇ ਮਾਫ਼ੀਆ ਦਾ ਸ਼ਿਕਾਰ ਨਾ ਬਣੇ। ਲੰਡਨ ਵਿਚ ਇਕ ਵੈਨ ‘ਤੇ ਸੁਸ਼ਾਂਤ ਸਿੰਘ ਰਾਜਪੂਤ ਦੀਆਂ ਤਸਵੀਰ ਲਗਾ ਕੇ ਉਨ੍ਹਾਂ ਦੇ ਸ਼ੁੱਭਚਿੰਤਕਾਂ ਵਲੋਂ ਸੁਸ਼ਾਂਤ ਸਿੰਘ ਰਾਜਪੂਤ 1986-2020 ਜਸਟਿਸ ਫ਼ਾਰ ਐਸ. ਐਸ. ਆਰ. ਲਿਖਿਆ ਹੈ ਅਤੇ ਇਹ ਵੈਨ ਲੰਡਨ ਦੀਆਂ ਗਲੀਆਂ ਵਿਚ ਘੁੰਮ ਰਹੀ ਹੈ।

Leave a Reply

Your email address will not be published. Required fields are marked *