ਰੂਸ ਵਲੋਂ ਤਿਆਰ ਕੀਤੀ ਵੈਕਸੀਨ ਪੂਰੇ ਕਰਨ ਤੋਂ ਪਹਿਲਾਂ ਹੀ ਉੱਠੇ ਸਵਾਲ

ਲੰਡਨ, 23 ਅਗਸਤ ( ਨਿੱਜੀ ਪੱਤਰ ਪ੍ਰੇਰਕ )

ਕੋਰੋਨਾ ਵਾਇਰਸ ਵੈਕਸੀਨ ਸਪੁਟਨਿੱਕ ਵੀ ਦੇ ਸਾਰੇ ਪ੍ਰਯੋਗ ਰੂਸ ਵਲੋਂ ਤਿਆਰ ਕੀਤੀ ਵੈਕਸੀਨ ਪੂਰੇ ਕਰਨ ਤੋਂ ਪਹਿਲਾਂ ਹੀ ਉਪਲਬਧ ਕਰਵਾਉਣ ਦੇ ਫ਼ੈਸਲੇ ਕਾਰਨ ਮੈਡੀਕਲ ਮਾਹਿਰਾਂ ਨੇ ਤੌਖਲਾ ਪ੍ਰਗਟ ਕੀਤਾ ਹੈ ਕਿ ਅਜਿਹਾ ਕਰਨ ਨਾਲ ਨਵੀਆਂ ਪ੍ਰੇਸ਼ਾਨੀਆਂ ਪੈਦਾ ਹੋ ਸਕਦੀਆਂ ਹਨ | ਯੂ. ਕੇ. ਦੀ ਰੈਡਿੰਗ ਯੂਨੀਵਰਸਿਟੀ ਦੇ ਵਾਇਰਾਲਜ਼ੀ ਪ੍ਰੋਫੈਸਰ ਈਯਨ ਜੋਨਸ ਨੇ ਕਿਹਾ ਕਿ ਸੰਪੂਰਨ ਤੋਂ ਘੱਟ ਸੁਰੱਖਿਆ ਦੇਣ ‘ਤੇ ਵਾਇਰਸ ਉਸ ਐਾਟੀ ਬਾਡੀ ਖ਼ਿਲਾਫ਼ ਸਵੈਰੱਖਿਆ ਪੈਦਾ ਕਰ ਸਕਦਾ ਜੋ ਇਸ ਵੈਕਸੀਨ ਨਾਲ ਬਣੇਗੀ | ਇਸ ਨਾਲ ਅਜਿਹੇ ਸਟ੍ਰੇਨ ਪੈਦਾ ਹੋ ਸਕਦੇ ਜੋ ਕਿਸੇ ਵੈਕਸੀਨ ਅਸਰ ਨੂੰ ਝੱਲ ਸਕਣ | ਅਜਿਹੇ ‘ਚ ਵੈਕਸੀਨ ਨਾ ਹੋਣ ਤੋਂ ਜ਼ਿਆਦਾ ਖ਼ਤਰਨਾਕ ਗ਼ਲਤ ਵੈਕਸੀਨ ਹੋਣਾ ਹੈ |

ਅਮਰੀਕੀ ਯੂਨੀਵਰਸਿਟੀ ਵਾਂਡਰਬਿਟ ਦੇ ਸਕੂਲ ਆਫ਼ ਮੈਡੀਸਨ ਦੀ ਪ੍ਰੋ: ਪੀਡਿਏਟਿ੍ਕ ਪ੍ਰੋਫੈਸਰ ਅਤੇ ਵੈਕਸੀਨ ਮਾਹਿਰ ਕੈਥਰੀਨ ਨੇ ਵੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਵਾਇਰਸ ‘ਤੇ ਵੈਕਸੀਨ ਕੀ ਅਸਰ ਕਰੇਗੀ, ਇਸ ਨਾਲ ਕਿਸ ਤਰ੍ਹਾਂ ਲੜੇਗੀ, ਕੀ ਇਸ ਨੂੰ ਰੋਕ ਸਕੇਗੀ ਜਾਂ ਇਸ ਨੂੰ ਹੋਰ ਮਜ਼ਬੂਤ ਬਣਾ ਦੇਵੇਗੀ, ਇਹ ਵੇਖਣ ਵਾਲੀ ਗੱਲ ਹੈ | ਰੂਸ ਦੀ ਇਸ ਵੈਕਸੀਨ ‘ਤੇ ਵਿਸ਼ਵ ਦੇ ਕਈ ਦੇਸ਼ਾਂ ਦੇ ਸਾਇੰਸਦਾਨਾਂ ਨੇ ਸਵਾਲ ਉਠਾਏ ਹਨ | ਦੁਨੀਆ ਦੀ ਪਹਿਲੀ ਸੈਟੇਲਾਈਟ ਦੇ ਨਾਂਅ ‘ਤੇ ਰੱਖੇ ਗਏ ਵੈਕਸੀਨ ਦੇ ਨਾਂਅ ਵਾਲੀ ਸਪੁਟਨਿੱਕ ਵੀ ਦਾ ਅਗਲੇ ਹਫ਼ਤੇ ਤੋਂ 40 ਹਜ਼ਾਰ ਲੋਕਾਂ ‘ਤੇ ਪ੍ਰੀਖਣ ਸ਼ੁਰੂ ਹੋਣ ਜਾ ਰਿਹਾ ਹੈ |

Leave a Reply

Your email address will not be published. Required fields are marked *