ਭਾਰਤ ‘ਚ ਕੋਰੋਨਾ ਮਰੀਜ਼ਾਂ ਦਾ ਅੰਕੜਾ 31 ਲੱਖ ਤੋਂ ਪਾਰ

ਨਵੀਂ ਦਿੱਲੀ, 25 ਅਗਸਤ ( ਨਿੱਜੀ ਪੱਤਰ ਪ੍ਰੇਰਕ )

ਦੇਸ਼ ਭਰ ‘ਚ ਇਕੋ ਦਿਨ ‘ਚ 53, 669 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਉਣ ਨਾਲ ਕੋਰੋਨਾ ਮਰੀਜ਼ਾਂ ਦਾ ਅੰਕੜਾ 31 ਲੱਖ ਤੋਂ ਪਾਰ ਹੋ ਗਿਆ ਹੈ। ਇਕ ਦਿਨ ‘ਚ 62, 467 ਮਰੀਜ਼ ਠੀਕ ਹੋਏ ਹਨ। ਜਦੋਂ ਕਿ 23 ਲੱਖ 90 ਹਜ਼ਾਰ ਤੋਂ ਜ਼ਿਆਦਾ ਮਰੀਜ਼ਾਂ ਦੇ ਠੀਕ ਹੋਣ ਨਾਲ ਸਿਹਤਯਾਬ ਦਰ 75 ਫੀਸਦੀ ਤੋਂ ਵੱਧ ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਦੇਸ਼ ‘ਚ ਕੋਰੋਨਾ ਕੇਸ 31, 53, 434 ਤੱਕ ਪਹੁੰਚ ਗਏ ਹਨ, ਜਦੋਂ ਕਿ 58 ਹਜ਼ਾਰ ਤੋਂ ਜ਼ਿਆਦਾ ਮੌਤਾਂ ਹੋ ਗਈਆਂ ਹਨ। ਦੂਜੇ ਪਾਸੇ ਮੌਤ ਦਰ ਘੱਟ ਕੇ 1.85 ਫੀਸਦੀ ਅਤੇ ਸਿਹਤਯਾਬ ਦਰ ਵੱਧ ਕੇ 75.27 ਫੀਸਦੀ ਹੋ ਗਈ ਹੈ। ਮਰੀਜ਼ਾਂ ਦੇ ਠੀਕ ਹੋਣ ਦਾ ਅੰਕੜਾ ਐਕਟਿਵ ਕੇਸਾਂ ਤੋਂ ਤਿੰਨ ਗੁਣਾ ਜ਼ਿਆਦਾ ਹੈ।

ਦੇਸ਼ ‘ਚ ਕੋਰੋਨਾ ਦੇ ਹੁਣ 7,10,771 ਐਕਟਿਵ ਕੇਸ ਹਨ ਜੋ ਕਿ ਕੁੱਲ ਕੇਸਾਂ ਦਾ 22.88 ਫੀਸਦੀ ਹਨ। ਆਈ. ਸੀ. ਐਮ. ਆਰ. ਦੇ ਅਨੁਸਾਰ ਐਤਵਾਰ ਨੂੰ 6,09,917 ਨਮੂਨਿਆਂ ਦੀ ਜਾਂਚ ਤੋਂ ਬਾਅਦ 23 ਅਗਸਤ ਤੱਕ ਕੁੱਲ 3, 59, 02, 137 ਟੈਸਟ ਹੋ ਚੁੱਕੇ ਹਨ ਅਤੇ ਮਿੱਥੇ ਟੀਚਿਆਂ ਦੇ ਨਤੀਜੇ ਵਜੋਂ ਇਕ ਦਿਨ ‘ਚ ਪ੍ਰਤੀ 10 ਲੱਖ ਦੀ ਆਬਾਦੀ ਪਿੱਛੇ ਟੈਸਟਾਂ ‘ਚ 26,016 ਦਾ ਵਾਧਾ ਨਜ਼ਰ ਆ ਰਿਹਾ ਹੈ। ਮੰਤਰਾਲੇ ਨੇ ਕਿਹਾ ਕਿ ਪ੍ਰਭਾਵਸ਼ਾਲੀ ਕਲੀਨਿਕਲ ਪ੍ਰਬੰਧ ਤੇ ਜਾਂਚ ਲੈਬਾਰਟਰੀਆਂ ਤਹਿਤ ਸਮੇਂ ਸਿਰ ਦਿੱਤੀਆਂ ਸਹੂਲਤਾਂ ਦੇ ਮੱਦੇਨਜ਼ਰ ਹੀ ਮੌਤ ਦਰ ‘ਚ ਕਮੀ ਆਈ ਹੈ |

Leave a Reply

Your email address will not be published. Required fields are marked *