ਬੈਰੂਤ ‘ਚ ਹੋਏ ਸ਼ਕਤੀਸ਼ਾਲੀ ਬੰਬ ਧਮਾਕਿਆਂ ਕਾਰਨ ਬਰਤਾਨੀਆ ਲੈਬਨਾਨ ਨੂੰ ਦੇਵੇਗਾ 50 ਲੱਖ ਪੌਡ ਦੀ ਸਹਾਇਤਾ

ਲੈਸਟਰ (ਇੰਗਲੈਂਡ) , 7 ਅਗਸਤ ( ਨਿੱਜੀ ਪੱਤਰ ਪ੍ਰੇਰਕ )

ਬੈਰੂਤ ‘ਚ ਹੋਏ ਸ਼ਕਤੀਸ਼ਾਲੀ ਬੰਬ ਧਮਾਕਿਆਂ ‘ਚ ਵੱਡੀ ਗਿਣਤੀ ‘ਚ ਲੋਕ ਮਾਰੇ ਗਏ ਸਨ, ਜਦੋਂਕਿ ਸੈਂਕੜੇ ਜ਼ਖ਼ਮੀ ਹੋਏ ਸਨ, ਜਿਨ੍ਹਾਂ ਨੂੰ ਇਲਾਜ ਲਈ ਵੱਖ-ਵੱਖ ਹਸਪਤਾਲਾਂ ‘ਚ ਦਾਖਲ ਕਰਵਾਇਆ ਗਿਆ ਹੈ | ਇਸ ਧਮਾਕੇ ਦੀ ਦੁਨੀਆ ਭਰ ‘ਚ ਨਿਖੇਧੀ ਹੋ ਰਹੀ ਹੈ | ਇਸ ਦੁਖਾਂਤ ਮੌਕੇ ਬਰਤਾਨੀਆ ਨੇ ਐਲਾਨ ਕੀਤਾ ਹੈ ਕਿ ਉਹ ਪੀੜਤ ਦੇਸ਼ ‘ਚ ਆਪਣੀਆਂ ਮੈਡੀਕਲ ਟੀਮਾਂ ਨੂੰ ਭੇਜਣ ਤੇ ਹੋਰ ਮੈਡੀਕਲ ਸਾਮਾਨ ਮੁਹੱਈਆ ਕਰਵਾਉਣ ਲਈ ਤਿਆਰ ਹੈ |

ਦੂਜੇ ਪਾਸੇ ਬਰਤਾਨੀਆ ਨੇ ਇਹ ਐਲਾਨ ਵੀ ਕੀਤਾ ਹੈ ਕਿ ਉਹ ਬੇਰੂਤ ਨੂੰ 50 ਲੱਖ ਪੌਡ ਦੀ ਆਰਥਿਕ ਸਹਾਇਤਾ ਵੀ ਦੇਵੇਗਾ | ਉਕਤ ਐਲਾਨ ਕਰਦਿਆਂ ਬਰਤਾਨੀਆ ਦੇ ਵਿਦੇਸ਼ ਸਕੱਤਰ ਡੌਮਨਿਕ ਰੌਬ ਨੇ ਕਿਹਾ ਇਸ ਦੁਖਾਂਤ ਲਈ ਅਸੀਂ ਪੀੜਤ ਪਰਿਵਾਰਾਂ ਨਾਲ ਡੂੰਘੀ ਹਮਦਰਦੀ ਪ੍ਰਗਟਾਉਂਦੇ ਹਾਂ | ਉਨ੍ਹਾਂ ਕਿਹਾ ਕਿ ਇਸ ਮੁਸ਼ਕਿਲ ਦੀ ਘੜੀ ‘ਚ ਬਰਤਾਨੀਆ ਲੈਬਨਾਨ ਦੇ ਲੋਕਾਂ ਨਾਲ ਖਲੋਤਾ ਹੈ |

Leave a Reply

Your email address will not be published. Required fields are marked *