ਪੰਜਾਬ ਦੇ ਪ੍ਰਸਿੱਧ ਦੋ ਗਾਇਕਾਂ ਮੂਸੇਵਾਲਾ ਤੇ ਮਨਕੀਰਤ ਤੋਂ ਇਲਾਵਾ 2 ਐਸ.ਐਸ.ਪੀ. ਖ਼ਿਲਾਫ਼ ਉਲੰਘਣਾ ਕਾਰਵਾਈ ਦੀ ਇਜਾਜ਼ਤ ਮੰਗੀ

ਚੰਡੀਗੜ੍ਹ, 18 ਜੁਲਾਈ (ਨਿੱਜੀ ਪੱਤਰ ਪ੍ਰੇਰਕ ) – ਪੰਜਾਬ ਦੇ ਪ੍ਰਸਿੱਧ ਦੋ ਗਾਇਕਾਂ ਸਿੱਧੂ ਮੂਸੇਵਾਲਾ ਅਤੇ ਮਨਕੀਰਤ ਔਲਖ ਤੋਂ ਇਲਾਵਾ ਐਸ.ਐਸ.ਪੀ. ਮਾਨਸਾ ਤੇ ਐਸ.ਐਸ.ਪੀ. ਫ਼ਤਿਹਗੜ੍ਹ ਸਾਹਿਬ ਵਿਰੁੱਧ ਨਿਆਇਕ ਪ੍ਰਕਿਰਿਆ ਵਿਚ ਦਖ਼ਲ ਦੇਣ ਦਾ ਦੋਸ਼ ਲਗਾਉਂਦਿਆਂ ਉਲੰਘਣਾ ਕਾਰਵਾਈ ਦੀ ਤਿਆਰੀ ਕੀਤੀ ਜਾ ਰਹੀ ਹੈ |

ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਐਡਵੋਕੇਟ ਐਚ.ਸੀ.ਅਰੋੜਾ ਨੇ ਪੰਜਾਬ ਦੇ ਐਡਵੋਕੇਟ ਜਨਰਲ ਨੂੰ ਅਰਜ਼ੀ ਦੇ ਕੇ ਉਪਰੋਕਤ ਵਿਰੁੱਧ ਉਲੰਘਣਾ ਪਟੀਸ਼ਨ ਦਾਖ਼ਲ ਕਰਨ ਦੀ ਇਜਾਜ਼ਤ ਮੰਗੀ ਹੈ | ਉਨ੍ਹਾਂ ਕਿਹਾ ਹੈ ਕਿ ਦੋਵੇਂ ਗਾਇਕਾਂ ਵਿਰੁੱਧ ਆਪਣੇ ਗੀਤਾਂ ਵਿਚ ਹਿੰਸਾ ਨੂੰ ਬੜ੍ਹਾਵਾ ਦੇਣ ਕਾਰਨ ਮਾਮਲੇ ਦਰਜ ਹੋਏ ਸੀ ਤੇ ਇਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਚੱਲ ਰਹੀ ਹੈ ਪਰ ਇਸ ਦੇ ਬਾਵਜੂਦ ਐਸ.ਐਸ.ਪੀ. ਮਾਨਸਾ ਅਤੇ ਐਸ.ਐਸ.ਪੀ. ਫ਼ਤਿਹਗੜ੍ਹ ਸਾਹਿਬ ਨੇ ਇਨ੍ਹਾਂ ਦੋਵੇਂ ਗਾਇਕਾਂ ਨੂੰ ਇਨ੍ਹਾਂ ਦੋਵੇਂ ਜ਼ਿਲਿਆਂ ਦੇ ਬਰਾਂਡ ਅੰਬੈਸਡਰ ਬਣਾਇਆ ਹੈ, ਜਿਸ ਨਾਲ ਇਨ੍ਹਾਂ ਐਸ.ਐਸ.ਪੀਜ਼ ਦੇ ਹੇਠਾਂ ਕੰਮ ਕਰਦੇ ਉਸ ਪੁਲਿਸ ਅਮਲੇ ਨੂੰ ਸਿੱਧਾ ਸੁਨੇਹਾ ਜਾਂਦਾ ਹੈ ਕਿ ਇਹ ਦੋਵੇਂ ਗਾਇਕ ਪੁਲਿਸ ਦੇ ਵੱਡੇ ਅਫ਼ਸਰਾਂ ਦੇ ਨਜ਼ਦੀਕੀ ਹਨ ਤੇ ਇਸ ਨਾਲ ਉਨ੍ਹਾਂ ਵਿਰੁੱਧ ਚੱਲ ਰਹੀ ਜਾਂਚ ‘ਤੇ ਪ੍ਰਭਾਵ ਪਵੇਗਾ |

Leave a Reply

Your email address will not be published. Required fields are marked *