ਤਾਲਾਬੰਦੀ ਦੌਰਾਨ ਭੰਗੜਾ ਪਾ ਕੇ ਲੋਕਾਂ ਨੂੰ ਉਤਸ਼ਾਹਿਤ ਕਰਨ ਵਾਲੇ ਰਾਜੀਵ ਗੁਪਤਾ ਬਰਤਾਨੀਆ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਵਲੋਂ ‘ਪੁਆਇੰਟਸ ਆਫ਼ ਲਾਈਟ’ ਪੁਰਸਕਾਰ ਨਾਲ ਸਨਮਾਨਿਤ

ਲੰਡਨ/ਲੈਸਟਰ, 3 ਅਗਸਤ (ਨਿੱਜੀ ਪੱਤਰ ਪ੍ਰੇਰਕ )

ਰਾਜੀਵ ਗੁਪਤਾ ਨੇ ਤਾਲਾਬੰਦੀ ਦੌਰਾਨ ਲੋਕਾਂ ਨੂੰ ਆਨਲਾਈਨ ਭੰਗੜਾ ਸਿਖਾਉਣ ਲਈ ਜਮਾਤਾਂ ਚਲਾਈਆਂ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਭੰਗੜਾ ਪਾਉਣ ਨਾਲ ਕਸਰਤ ਵੀ ਹੁੰਦੀ ਹੈ ਅਤੇ ਮਾਨਸਿਕ ਖ਼ੁਸ਼ੀ ਵੀ ਮਿਲਦੀ ਹੈ | ਤਾਲਾਬੰਦੀ ਦੌਰਾਨ ਲੋਕਾਂ ਨੂੰ ਭੰਗੜਾ ਪਾ ਕੇ ਉਤਸ਼ਾਹਿਤ ਕਰਨ ਵਾਲੇ ਰਾਜੀਵ ਗੁਪਤਾ ਨੂੰ ਬਰਤਾਨੀਆ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਵਲੋਂ ‘ਪੁਆਇੰਟਸ ਆਫ਼ ਲਾਈਟ’ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ |

ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਰਾਜੀਵ ਨੂੰ ਲਿਖੇ ਪੱਤਰ ‘ਚ ਕਿਹਾ ਕਿ ਪਿਛਲੇ ਮਹੀਨਿਆਂ ਦੌਰਾਨ ਤੁਹਾਡੀਆਂ ਆਨਲਾਈਨ ਭੰਗੜਾ ਜਮਾਤਾਂ ‘ਚ ਹਿੱਸਾ ਲੈਣ ਵਾਲਿਆਂ ‘ਚ ਊਰਜਾ ਦਾ ਸੰਚਾਰ ਹੋਇਆ ਹੈ, ਕੋਵਿਡ-19 ਕਾਰਨ ਘਰਾਂ ‘ਚ ਬੈਠੇ ਹਜ਼ਾਰਾਂ ਲੋਕਾਂ ਦਾ ਉਤਸ਼ਾਹ ਵਧਿਆ ਹੈ | ਇਸ ਮੁਸ਼ਕਿਲ ਸਮੇਂ ‘ਚ ਤੁਸੀਂ ‘ਪੁਆਇੰਟਸ ਆਫ਼ ਲਾਈਟ’ ਸਾਬਤ ਹੋਏ ਹੋ | ਰਾਜੀਵ ਗੁਪਤਾ ਜੋ ਬੀ. ਬੀ. ਸੀ. ਦੇ ਪੱਤਰਕਾਰ ਵੀ ਹਨ, ਨੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਲੋਕਾਂ ਦੀ ਸੇਵਾ ਕਰਕੇ ਖ਼ੁਸ਼ੀ ਮਿਲੀ ਅਤੇ ਉਨ੍ਹਾਂ ਕਦੇ ਵੀ ਇਸ ਸਨਮਾਨ ਬਾਰੇ ਨਹੀਂ ਸੀ ਸੋਚਿਆ |

ਜ਼ਿਕਰਯੋਗ ਹੈ ਕਿ ਰਾਜੀਵ ਗੁਪਤਾ ਉਲੰਪਿਕਸ 2012 ਦੇ ਸਵਾਗਤੀ ਸਮਾਰੋਹ ਸਮੇਤ ਕਈ ਵਿਸ਼ੇਸ਼ ਸਮਾਰੋਹਾਂ ‘ਚ ਭੰਗੜੇ ਦੀ ਪੇਸ਼ਕਾਰੀ ਦੇ ਚੁੱਕਾ ਹੈ | ਜਦਕਿ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਖ਼ੁਦ ਵੀ ਭਾਰਤੀ ਸੱਭਿਆਚਾਰ ਪ੍ਰਤੀ ਆਪਣਾ ਸਨੇਹ ਰੱਖਦੇ ਹਨ |

Leave a Reply

Your email address will not be published. Required fields are marked *