ਡਾਕਟਰਾਂ ਦੁਆਰਾ ਮਿ੍ਤਕ ਐਲਾਨੀ 20 ਸਾਲਾ ਲੜਕੀ ਸਿਵਿਆਂ ‘ਚ ਜਾ ਕੇ ਉੱਠ ਖੜੋਤੀ

ਸਾਨ ਫਰਾਂਸਿਸਕੋ, 26 ਅਗਸਤ (ਨਿੱਜੀ ਪੱਤਰ ਪ੍ਰੇਰਕ )

ਡਾਕਟਰਾਂ ਦੁਆਰਾ ਮਿ੍ਤਕ ਐਲਾਨੀ ਗਈ ਅਮਰੀਕਾ ਦੇ ਡੈਟ੍ਰੋਇਟ ਸ਼ਹਿਰ ‘ਚ ਇਕ 20 ਸਾਲਾ ਲੜਕੀ ਦੇ ਅੰਤਿਮ ਸਸਕਾਰ ਮੌਕੇ ਜਿਊਦੇ ਹੋਣ ਦੀ ਘਟਨਾ ਸਮੁੱਚੇ ਅਮਰੀਕਾ ‘ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ | ਡੈਟ੍ਰੋਇਟ ਦੇ ਸ਼ਮਸ਼ਾਨਘਾਟ ‘ਚ ਕੰਮ ਕਰਨ ਵਾਲੇ ਕਰਮਚਾਰੀਆਂ ਨੇ ਅੰਤਿਮ ਸਸਕਾਰ ਲਈ ਆਈ ਇਕ ਮਿ੍ਤਕ 20 ਸਾਲਾ ਔਰਤ ਨੂੰ ਸਾਹ ਲੈਂਦਿਆਂ ਮਹਿਸੂਸ ਕੀਤਾ ਜੋ ਕਿ ਪੈਰਾ ਮੈਡੀਕਲ ਦੁਆਰਾ ਮਿ੍ਤਕ ਐਲਾਨੀ ਗਈ ਸੀ ਅਤੇ ਉਸ ਦੇ ਦੁਖੀ ਪਰਿਵਾਰ ਦੁਆਰਾ ਉਸ ਨੂੰ ਅੰਤਿਮ ਸਸਕਾਰ ਲਈ ਸ਼ਮਸ਼ਾਨਘਾਟ ਭੇਜ ਦਿੱਤਾ ਗਿਆ ਸੀ | ਅਧਿਕਾਰੀਆਂ ਨੇ ਦੱਸਿਆ ਕਿ ਉਕਤ ਔਰਤ ਨੂੰ ਐਤਵਾਰ ਨੂੰ ਜੇਮਜ ਐੱਚ. ਕੋਲ ਸ਼ਮਸ਼ਾਨਘਾਟ ਵਿਖੇ ਜ਼ਿੰਦਾ ਪਾਇਆ ਗਿਆ ਅਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ |

ਸ਼ਮਸ਼ਾਨਘਾਟ ਪ੍ਰਸ਼ਾਸਨ ਨੇ ਮੀਡੀਆ ਨੂੰ ਦਿੱਤੇ ਇਕ ਬਿਆਨ ‘ਚ ਕਿਹਾ ਕਿ ਹਾਲਾਂਕਿ ਅਸੀਂ ਖੁੱਲ੍ਹੀ ਟਿੱਪਣੀ ਨਹੀਂ ਕਰ ਸਕਦੇ ਪਰ ਅਸੀਂ ਇਸ ਗੱਲ ਦੀ ਪੁਸ਼ਟੀ ਕਰ ਸਕਦੇ ਹਾਂ ਕਿ ਐਤਵਾਰ 23 ਅਗਸਤ 2020 ਨੂੰ ਸਾਨੂੰ ਸਾਊਥਫੀਲਡ ਦੀ ਇਕ ਮਿ੍ਤਕ ਔਰਤ ਲਿਜਾਣ ਲਈ ਇਕ ਫ਼ੋਨ ਆਇਆ | ਸ਼ਮਸ਼ਾਨਘਾਟ ਨੇ ਸੋਮਵਾਰ ਉਸ ਦੇ ਅੰਤਿਮ ਸਸਕਾਰ ਘਰ ਪਹੁੰਚਣ ‘ਤੇ ਸਾਡੇ ਸਟਾਫ਼ ਨੇ ਮਹਿਸੂਸ ਕੀਤਾ ਕਿ ਉਹ ਸਾਹ ਲੈ ਰਹੀ ਸੀ ਅਤੇ ਮੁੱਢਲੀ ਸਹਾਇਤਾ ਲਈ ਡਾਕਟਰਾਂ ਨੂੰ ਬੁਲਾਇਆ ਗਿਆ | ਸਾਊਥਫੀਲਡ ਦੇ ਅੱਗ ਬੁਝਾਊ ਵਿਭਾਗ ਦੇ ਚੀਫ਼ ਜੋਨੀ ਐਲ ਮੀਨੀਫੀ ਨੇ ਇਕ ਬਿਆਨ ‘ਚ ਕਿਹਾ ਐਤਵਾਰ ਨੂੰ ਸਾਊਥਫੀਲਡ ਦੇ ਡੈਟ੍ਰੋਇਟ ਉਪਨਗਰ ‘ਚ ਐਤਵਾਰ ਨੂੰ ਸਵੇਰੇ 7:34 ਵਜੇ ਪੈਰਾ ਮੈਡੀਕਲ ਡਾਕਟਰਾਂ ਨੇ ਇਕ ਘਰ ‘ਚ ਆਪਣੀ ਡਾਕਟਰੀ ਕਾਰਵਾਈ ਤੋਂ ਬਾਅਦ ਇਸ ਔਰਤ ਨੂੰ ਮਿ੍ਤਕ ਐਲਾਨ ਦਿੱਤਾ ਸੀ, ਜਿਸ ਕਾਰਨ ਪਰਿਵਾਰ ਵਾਲੇ ਉਸ ਨੂੰ ਅੰਤਿਮ ਸੰਸਕਾਰ ਘਰ ਲੈ ਆਏ | ਉਨ੍ਹਾਂ ਕਿਹਾ ਕਿ ਲੱਗਦਾ ਹੈ ਕਿ ਪੈਰਾ ਮੈਡੀਕਲ ਸਟਾਫ਼ ਨੇ ਉਸ ਦਾ ਗੰਭੀਰਤਾ ਨਾਲ ਨਿਰੀਖਣ ਨਹੀਂ ਕੀਤਾ, ਜਿਸ ਕਾਰਨ ਇਹ ਘਟਨਾ ਵਾਪਰ ਗਈ ਹੈ | ਉਸ ਨੇ ਦੱਸਿਆ ਕਿ ਔਰਤ ਨੂੰ ਡੈਟ੍ਰੋਇਟ ਦੇ ਸਿਨਈ-ਗ੍ਰੇਸ ਹਸਪਤਾਲ ਲਿਜਾਇਆ ਗਿਆ |

Leave a Reply

Your email address will not be published. Required fields are marked *