ਟੋਰਾਂਟੋਂ ‘ਚ ਮੁਸਲਮਾਨ ਭਾਈਚਾਰੇ ਨੇ ਮਨਾਇਆ ਈਦ ਦਾ ਤਿਉਹਾਰ

ਟੋਰਾਂਟੋ, 3 ਅਗਸਤ (ਨਿੱਜੀ ਪੱਤਰ ਪ੍ਰੇਰਕ )

ਮੁਸਲਿਮ ਭਾਈਚਾਰੇ ਦੇ ਵੱਖ-ਵੱਖ ਫ਼ਿਰਕਿਆਂ ਦੇ ਆਗੂਆਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਇਸ ਵਾਰ ਕੋਰੋਨਾ ਜਿਹੀ ਆਫ਼ਤ ਕਾਰਨ ਮਸਜਿਦਾਂ ਅਤੇ ਹੋਰ ਮੁਸਲਿਮ ਧਾਰਮਿਕ ਅਦਾਰਿਆਂ ‘ਚ ਇਸ ਤਿਉਹਾਰ ਨਾਲ ਸਬੰਧਿਤ ਸਾਰੇ ਸਮਾਗਮ ਰੱਦ ਕੀਤੇ ਗਏ ਹਨ ਅਤੇ ਲੋਕ ਆਪੋ-ਆਪਣੇ ਘਰਾਂ ‘ਚ ਅਤੇ ਖ਼ਾਸ ਰਿਸ਼ਤੇਦਾਰਾਂ ਨਾਲ ਮਿਲ ਕੇ ਹੀ ਇਹ ਤਿਉਹਾਰ ਮਨਾ ਸਕੇ ਹਨ | ਇਸ ਤਿਉਹਾਰ ਮੌਕੇ ਜਿੱਥੇ ਮੁਸਲਮਾਨ ਭਾਈਚਾਰੇ ਦੇ ਲੋਕਾਂ ਵਲੋਂ ਇਕ-ਦੂਜੇ ਨੂੰ ਵਧਾਈਆਂ ਦਿੱਤੀਆਂ ਜਾਂਦੀਆਂ ਹਨ, ਉੱਥੇ ਹੀ ਤੋਹਫ਼ਿਆਂ ਦਾ ਅਦਾਨ-ਪ੍ਰਦਾਨ ਵੀ ਹੁੰਦਾ ਹੈ |

ਇਸ ਤਿਉਹਾਰ ਮੌਕੇ ਮੁਸਲਮਾਨ ਭਾਈਚਾਰੇ ਦੇ ਲੋਕਾਂ ਦੇ ਘਰਾਂ ‘ਚ ਜਿੱਥੇ ਵੱਖ-ਵੱਖ ਤਰ੍ਹਾਂ ਦੇ ਪਕਵਾਨ ਬਣਾ ਕੇ ਇਕ-ਦੂਜੇ ਨੂੰ ਵੰਡੇ ਜਾਂਦੇ ਹਨ, ਗ਼ਰੀਬ ਅਤੇ ਜ਼ਰੂਰਤਮੰਦ ਲੋਕਾਂ ਦੀ ਮਦਦ ਕੀਤੀ ਜਾਂਦੀ ਹੈ ਉੱਥੇ ਹੀ ਸੇਵੀਆਂ ਦੀ ਕਾਫ਼ੀ ਮਹੱਤਤਾ ਹੁੰਦੀ ਹੈ ਅਤੇ ਮੁਸਲਮਾਨ ਘਰਾਂ ਦੀਆਂ ਸੁਆਣੀਆਂ ਇਸ ਮੁਬਾਰਕ ਮੌਕੇ ਖ਼ਾਸ ਤੌਰ ‘ਤੇ ਸੇਵੀਆਂ ਜ਼ਰੂਰ ਬਣਾਉਂਦੀਆਂ ਹਨ, ਜਦੋਂਕਿ ਇਸ ਮੁਬਾਰਕ ਮੌਕੇ ‘ਤੇ ਔਰਤਾਂ ਅਤੇ ਬੱਚੀਆਂ ਵਲੋਂ ਖ਼ਾਸ ਤੌਰ ‘ਤੇ ਹੱਥਾਂ ਉੱਤੇ ਮਹਿੰਦੀ ਵੀ ਲਗਵਾਈ ਜਾਂਦੀ ਹੈ |

Leave a Reply

Your email address will not be published. Required fields are marked *