ਘੱਟ ਸਮੇਂ ‘ਚ ਰੇਡੀਓ ਥਰੈਪੀ ਨਾਲ ਠੀਕ ਹੁੰਦਾ ਹੈ ਛਾਤੀ ਦਾ ਕੈਂਸਰ


ਲੰਡਨ, 22 ਅਗਸਤ ( ਨਿੱਜੀ ਪੱਤਰ ਪ੍ਰੇਰਕ )

ਯੂਨੀਵਰਸਿਟੀ ਕਾਲਜ ਲੰਡਨ (ਯੂ. ਸੀ. ਐਲ.) ਸਰਜਰੀ ਅਤੇ ਇੰਟਰਨੈਸ਼ਨਲ ਸਾਇੰਸਜ਼ ਦੇ ਸਰਜਰੀ ਅਤੇ ਓਨਕੋਲੋਜੀ ਦੇ ਪ੍ਰੋਫੈਸਰ ਜਯੰਤ ਵੈਦਿਆ ਨੇ ਕਿਹਾ ਕਿ ‘ਟਾਰਗਿਟਡ ਇਨਟਰਾ ਆਪਰੇਟਿਵ ਰੇਡੀਓ ਥਰੈਪੀ’ (ਟਾਰਗਿਟ-ਆਈ.ਓ.ਆਰ.ਟੀ.) ਦਾ ਮਤਲਬ ਛਾਤੀ ਦੇ ਕੈਂਸਰ ਤੋਂ ਘੱਟ ਸਮੇਂ ਵਿਚ ਠੀਕ ਹੋਣਾ ਹੈ ਅਤੇ ਉਨ੍ਹਾਂ ਦੀ ਟੀਮ ਦੀਆਂ ਖੋਜਾਂ ਨੂੰ ਇਸ ਦੇ ਇਲਾਜ ਦਾ ਵਿਸ਼ਵ-ਵਿਆਪੀ ਰੂਪ ਦੇਣਾ ਚਾਹੀਦਾ ਹੈ | ਭਾਰਤੀ ਮੂਲ ਦੇ ਕੈਂਸਰ ਮਾਹਿਰ ਦੀ ਅਗਵਾਈ ‘ਚ ਕੀਤੇ ਗਏ ਅਧਿਐਨ ਨੇ ਪਾਇਆ ਹੈ ਕਿ ਛਾਤੀਆਂ ਦੇ ਕੈਂਸਰ ‘ਏ’ ਇਲਾਜ ਲਈ ਹਫ਼ਤਿਆਂ ਤੱਕ ਚੱਲਣ ਵਾਲੇ ਰਵਾਇਤੀ ਇਲਾਜ ਨਾਲੋਂ ਰੇਡੀਓ ਥਰੈਪੀ ਨਾਲ ਮਰੀਜ਼ ਜਲਦੀ ਠੀਕ ਹੁੰਦਾ ਹੈ |

ਬਿ੍ਟਿਸ਼ ਮੈਡੀਕਲ ਜਰਨਲ ‘ਚ ਪ੍ਰਕਾਸ਼ਿਤ ਅਧਿਐਨ ਅਨੁਸਾਰ ਯੂ. ਸੀ. ਐਲ. ਡਾਕਟਰਾਂ ਦੁਆਰਾ ਵਿਕਸਤ ਕੀਤੀ ਗਈ ਤਕਨੀਕ ਦੇ ਤਹਿਤ, ਰੇਡੀਓਚਿਕਿਤਸਾ ਨੂੰ ਬੇਹੋਸ਼ੀ ਦੀ ਹਾਲਤ ‘ਚ ਰਸੌਲੀਆਂ (ਟਿਊਮਰ) ਨੂੰ ਹਟਾਉਣ ਦੇ ਤੁਰੰਤ ਬਾਅਦ ਸਰੀਰ ਦੇ ਅੰਦਰੋਂ ਇਕ ਛੋਟੀ ਜਿਹੀ ਗੇਂਦ ਦੇ ਆਕਾਰ ਦੇ ਯੰਤਰ ਰਾਹੀਂ ਛਾਤੀ ਦੇ ਅੰਦਰ ਰੱਖਿਆ ਜਾਂਦਾ ਹੈ | ਵੈਦਿਆ ਨੇ ਕਿਹਾ ਕਿ ‘ਟਾਰਗੇਟ-ਆਈ. ਓ. ਆਰ.ਟੀ.’ ਦੇ ਨਾਲ, ਔਰਤਾਂ ਛਾਤੀ ਦੇ ਕੈਂਸਰ ਵਾਸਤੇ ਆਪਣੀਆਂ ਸਰਜਰੀਆਂ ਅਤੇ ਰੇਡੀਏਸ਼ਨ ਇਲਾਜ ਇਕੱਠਿਆਂ ਕਰਵਾ ਸਕਦੀਆਂ ਹਨ | ਉਨ੍ਹਾਂ ਕਿਹਾ ਕਿ ਇਹ ਵਿਧੀ ਹਸਪਤਾਲ ‘ਚ ਰਹਿਣ ਦੇ ਸਮੇਂ ਨੂੰ ਘੱਟ ਕਰਦੀ ਹੈ ਅਤੇ ਔਰਤਾਂ ਨੂੰ ਵਧੇਰੇ ਤੇਜ਼ੀ ਨਾਲ ਠੀਕ ਹੋਣ ਦੇ ਯੋਗ ਬਣਾਉਂਦੀ ਹੈ, ਜਿਸ ਦਾ ਮਤਲਬ ਇਹ ਹੈ ਕਿ ਉਹ ਵਧੇਰੇ ਤੇਜ਼ੀ ਨਾਲ ਆਮ ਜੀਵਨ ‘ਚ ਵਾਪਸ ਆ ਸਕਦੀਆਂ ਹਨ |

Leave a Reply

Your email address will not be published. Required fields are marked *