ਗੇਂਦਬਾਜ਼ ਸਮੇਤ ਚੇਨਈ ਸੁਪਰ ਕਿੰਗਜ਼ ਟੀਮ ਦੇ ਸਟਾਫ਼ ਮੈਂਬਰ ਕੋਰੋਨਾ ਪਾਜ਼ੀਟਿਵ

ਨਵੀਂ ਦਿੱਲੀ, 29 ਅਗਸਤ (ਨਿੱਜੀ ਪੱਤਰ ਪ੍ਰੇਰਕ )

ਕੋਰੋਨਾ ਪਾਜ਼ੀਟਿਵ ਪਾਏ ਗਏ ਚੇਨਈ ਸੁਪਰ ਕਿੰਗਜ਼ ਟੀਮ ਦੇ ਕਈ ਮੈਂਬਰਾਂ ‘ਚ ਭਾਰਤ ਦੇ ਟੀ20 ਦਾ ਇਕ ਮਾਹਿਰ ਖ਼ਿਡਾਰੀ ਵੀ ਸ਼ਾਮਿਲ ਹੈ | ਇਸ ਦੇ ਚੱਲਦੇ ਹੁਣ ਉਨ੍ਹਾਂ ਦਾ ਕੋਆਰੰਟੀਨ ਦਾ ਸਮਾਂ ਵੀ ਵਧਾ ਦਿੱਤਾ ਗਿਆ ਹੈ | ਦਿੱਗਜ਼ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਾਲੀ ਟੀਮ ਸੀ. ਐਸ. ਕੇ. ਲਈ ਇਸ ਨੂੰ ਇਕ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ, ਜਿਸ ਦੇ ਖਿਡਾਰੀ ਸ਼ੁੱਕਰਵਾਰ ਤੋਂ ਦੁਬਈ ‘ਚ ਅਭਿਆਸ ਸ਼ੁਰੂ ਕਰਨ ਵਾਲੇ ਸਨ | ਕਿਉਂਕਿ ਕੋਰੋਨਾ ਪਾਜ਼ੀਟਿਵ ਪਾਏ ਗਏ ਚੇਨਈ ਸੁਪਰ ਕਿੰਗਜ਼ ਟੀਮ ਦੇ ਕਈ ਮੈਂਬਰਾਂ ‘ਚ ਭਾਰਤ ਦੇ ਟੀ20 ਦਾ ਇਕ ਮਾਹਿਰ ਖ਼ਿਡਾਰੀ ਵੀ ਸ਼ਾਮਿਲ ਹੈ | ਇਸ ਦੇ ਚੱਲਦੇ ਹੁਣ ਉਨ੍ਹਾਂ ਦਾ ਕੋਆਰੰਟੀਨ ਦਾ ਸਮਾਂ ਵੀ ਵਧਾ ਦਿੱਤਾ ਗਿਆ ਹੈ | ਦੁਬਈ ਪੁੱਜਣ ਦੇ ਬਾਅਦ ਟੀਮ ਨਾਲ ਜੁੜੇ ਮੈਂਬਰਾਂ ਦਾ ਕੋਵਿਡ-19 ਟੈਸਟ ਕੀਤਾ ਗਿਆ ਸੀ, ਜੋ ਪਾਜ਼ੀਟਿਵ ਆਇਆ ਹੈ | ਹੁਣ ਸੀ. ਐਸ. ਕੇ. ਨੂੰ ਇਕ ਹੋਰ ਹਫ਼ਤੇ ਲਈ ਕੋਆਰੰਟੀਨ ‘ਚ ਰਹਿਣਾ ਪਵੇਗਾ |

ਫਰੈਂਚਾਈਜ਼ੀ ਨੇ ਕੋਈ ਰਸਮੀ ਤੌਰ ‘ਤੇ ਬਿਆਨ ਜਾਰੀ ਨਹੀਂ ਕੀਤਾ ਪਰ ਲੀਗ ਦੇ ਇਕ ਸੂਤਰ ਨੇ ਦੱਸਿਆ ਕਿ ਪਾਜ਼ੀਟਿਵ ਪਾਏ ਗਏ ਕੇਸਾਂ ਦੀ ਗਿਣਤੀ 10 ਤੋਂ 12 ਦੇ ਦਰਮਿਆਨ ਹੋ ਸਕਦੀ ਹੈ | ਆਈ. ਪੀ. ਐਲ. ਦੇ ਇਕ ਸੀਨੀਅਰ ਸੂਤਰ ਨੇ ਨਾਂਅ ਨਾ ਜ਼ਾਹਰ ਕਰਨ ਦੀ ਸ਼ਰਤ ‘ਤੇ ਦੱਸਿਆ ਕਿ ਹਾਂ ਇਕ ਮੱਧਮ ਤੇਜ਼ ਗੇਂਦਬਾਜ਼ ਕੁਝ ਹੋਰ ਸਟਾਫ਼ ਮੈਂਬਰਾਂ ਦੇ ਨਾਲ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ | ਉੱਧਰ ਦੂਜੇ ਪਾਸੇ ਭਾਰਤ ਦੀ ਨਾਮੀ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਵੀ ਕੋਰੋਨਾ ਪਾਜ਼ੀਟਿਵ ਪਾਈ ਗਈ, ਜਿਸ ਦੀ ਜਾਣਕਾਰੀ ਉਨ੍ਹਾਂ ਆਪ ਦਿੱਤੀ |

Leave a Reply

Your email address will not be published. Required fields are marked *