ਕੋਵਿਡ-19 ਦੀ ਚੱਲ ਰਹੀ ਵੈਕਸੀਨ ਦੀ ਖੋਜ ਲਈ ਕੰਪਨੀਆਂ ‘ਚ ਲੱਗੀ ਅੱਗੇ ਨਿਕਲਣ ਦੀ ਹੋੜ

ਸਾਨ ਫਰਾਂਸਿਸਕੋ , 7 ਅਗਸਤ ( ਨਿੱਜੀ ਪੱਤਰ ਪ੍ਰੇਰਕ )

ਕੋਵਿਡ-19 ਵੈਕਸੀਨ ਦੀ ਚੱਲ ਰਹੀ ਖੋਜ ਦੀ ਸਫਲਤਾ ਪ੍ਰਤੀ ਅਮਰੀਕਾ ਦੇ ਸ਼ਹਿਰ ਮੈਰੀਲੈਂਡ ਨਾਲ ਸਬੰਧਿਤ ਸਿਹਤ ਕੰਪਨੀ ਨੋਵਾਵੈਕਸ ਦੇ ਵਿਗਿਆਨੀ ਬਹੁਤ ਆਸਵੰਦ ਦਿਖਾਈ ਦੇ ਰਹੇ ਹਨ | ਕੰਪਨੀ ਦੇ ਵਿਗਿਆਨੀਆਂ ਨੇ ਵੈਕਸੀਨ ਦੇ ਦੋ ਮੁਢਲੇ ਅਧਿਐਨਾਂ ਦੇ ਉਤਸ਼ਾਹਜਨਕ ਨਤੀਜਿਆਂ ਦਾ ਐਲਾਨ ਕੀਤਾ | ਘੱਟ ਮਸ਼ਹੂਰ ਮੈਰੀਲੈਂਡ ਦੀ ਇਸ ਕੰਪਨੀ ਨੋਵਾਵੈਕਸ ਨੇ ਆਪਣੀ ਪ੍ਰਯੋਗਾਤਮਕ ਕੋਰੋਨਾ ਵਾਇਰਸ ਟੀਕੇ ਲਈ ਫੈਡਰਲ ਸਰਕਾਰ ਨਾਲ 1.6 ਬਿਲੀਅਨ ਡਾਲਰ ਦੀ ਦਾ ਕਰਾਰ ਕੀਤਾ ਹੈ |

ਇਕ ਅਧਿਐਨ ਵਿਚ 56 ਵਾਲੰਟੀਅਰਾਂ ਨੇ ਬਿਨਾਂ ਕਿਸੇ ਖਤਰਨਾਕ ਮਾੜੇ ਪ੍ਰਭਾਵਾਂ ਦੇ ਵਾਇਰਸ ਦੇ ਵਿਰੁੱਧ ਉੱਚ ਪੱਧਰ ਦੀਆਂ ਐਾਟੀਬਾਡੀਜ ਤਿਆਰ ਕੀਤੀਆਂ | ਜੌਹਨਸਨ ਅਤੇ ਜੌਹਨਸਨ ਦਾ ਪ੍ਰਯੋਗਾਤਮਕ ਟੀਕਾ ਇਸ ਸਮੇਂ ਮਨੁੱਖੀ ਅਜਮਾਇਸ਼ਾਂ ਦੇ ਸੁਰੂਆਤੀ ਪੜਾਅ ‘ਚ ਹੈ ਤੇ ਉਮੀਦ ਕੀਤੀ ਜਾਂਦੀ ਹੈ ਕਿ ਸਤੰਬਰ ‘ਚ ਆਖਰੀ ਪੜਾਅ ਨਾਲ ਮਨੁੱਖੀ ਅਜਮਾਇਸ਼ਾਂ ਸ਼ੁਰੂ ਹੋਣਗੀਆਂ |

ਕੰਪਨੀ ਦੇ ਅਧਿਕਾਰੀ ਬੈਂਸੇਲ ਨੇ ਦੱਸਿਆ ਕਿ ਪ੍ਰਚੂਨ ਲਈ ਭਾਅ ਪ੍ਰਤੀ ਖੁਰਾਕ 32 ਤੋਂ 37 ਡਾਲਰ ਦੇ ਵਿਚਕਾਰ ਹੋਣ ਦੀ ਸੰਭਾਵਨਾ ਹੈ | ਕੋਵਿਡ-19 ਰੋਕੂ ਟੀਕੇ ਦੀ ਖੋਜ ਵਿਚ ਲੱਗੀ ਮੋਹਰੀ ਕੰਪਨੀ ਮੋਡਰੇਨਾ ਨੇ ਵੀ ਆਪਣੇ ਗਾਹਕਾਂ ਲਈ ਇਸ ਦੀ ਸੰਭਾਵੀ ਟੀਕੇ ਦੀ ਕੀਮਤ ਦਾ ਵੇਰਵਾ ਦੇ ਦਿੱਤਾ ਹੈ | ਅਧਿਕਾਰੀਆਂ ਨੇ ਕਿਹਾ ਕਿ ਸੰਭਾਵਤ ਸਪਲਾਈ ਲਈ ਤਕਰੀਬਨ 400 ਮਿਲੀਅਨ ਡਾਲਰ ਦੇ ਗਾਹਕ ਸਾਡੇ ਕੋਲ ਪਹਿਲਾਂ ਹੀ ਮੌਜੂਦ ਹਨ |

Leave a Reply

Your email address will not be published. Required fields are marked *