ਕੋਰੋਨਾ ਵਾਇਰਸ ਦੇ ਚਲਦਿਆਂ ਸ਼ਰਧਾ ਨਾਲ ਭੈਣਾਂ ਵੱਲੋਂ ਮਨਾਇਆ ਜਾ ਰਿਹਾ ਰੱਖੜੀ ਦਾ ਤਿਉਹਾਰ

ਤਲਵੰਡੀ ਸਾਬੋ/ਸੀਗੋ ਮੰਡੀ, 3 ਅਗਸਤ (ਨਿੱਜੀ ਪੱਤਰ ਪ੍ਰੇਰਕ )

ਕੋਰੋਨਾ ਵਾਇਰਸ ਦੇ ਚਲਦਿਆਂ ਪੰਜਾਬ ਅੰਦਰ ਰਵਾਇਤੀ ਰੱਖੜੀ ਦਾ ਤਿਉਹਾਰ ਭੈਣਾਂ ਵੱਲੋਂ ਪਹਿਲਾਂ ਵਾਂਗ ਹੀ ਮਨਾਇਆ ਜਾ ਰਿਹਾ ਹੈ ਤੇ ਕੋਰੋਨਾ ਵਾਇਰਸ ਵੀ ਭੈਣ-ਭਰਾ ਦੇ ਪਵਿੱਤਰ ਰਿਸ਼ਤੇ ਦਾ ਪ੍ਰਤੀਕ ਰੱਖੜੀ ਦਾ ਤਿਉਹਾਰ ਰਸਤਾ ਨਹੀਂ ਰੋਕ ਸਕਿਆ ।

ਤਲਵੰਡੀ ਸਾਬੋ ਇਲਾਕੇ ‘ਚ ਰੱਖੜੀ ਦਾ ਤਿਉਹਾਰ ਭੈਣਾਂ ਨੇ ਅੱਜ ਪੂਰੇ ਪੰਜਾਬ ਵਾਂਗ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਭੈਣਾਂ ਨੇ ਆਪਣੇ ਭਰਾ ਦੇ ਗੁੱਟ ‘ਤੇ ਰੱਖੜੀ ਬੰਨ੍ਹ ਕੇ ਉਸ ਦੀ ਲੰਬੀ ਉਮਰ ਕਰਨ ਦੀ ਵਾਹਿਗੁਰੂ ਅੱਗੇ ਅਰਦਾਸ ਕੀਤੀ ਤੇ ਭਰਾ ਤੋਂ ਆਪਣੇ ਹਰ ਦੁਖ-ਸੁਖ ‘ਚ ਖੜ੍ਹਨ ਦਾ ਪ੍ਰਣ ਲਿਆ।

Leave a Reply

Your email address will not be published. Required fields are marked *