ਕੈਲੀਫੋਰਨੀਆ ‘ਚ ਅੱਗ ਦੇ ਕਾਰਨ ਬੁਰੀ ਤਰ੍ਹਾਂ ਸੜ ਰਹੇ ਜਾਨਵਰਾਂ ਦਾ ਇਲਾਜ

ਸਾਨ ਫਰਾਂਸਿਸਕੋ, 27 ਅਗਸਤ (ਨਿੱਜੀ ਪੱਤਰ ਪ੍ਰੇਰਕ )

ਕੈਲੀਫੋਰਨੀਆ ਯੂਨੀਵਰਸਿਟੀ, ਡੇਵਿਸ ਸਕੂਲ ਆਫ ਵੈਟਰਨਰੀ ਮੈਡੀਸਨ ਦੇ ਕਰਮਾਰੀ ਅੱਗ ਦੇ ਕਾਰਨ ਬੁਰੀ ਤਰ੍ਹਾਂ ਸੜ ਰਹੇ ਜਾਨਵਰਾਂ ਦਾ ਇਲਾਜ ਕਰਨ ਲਈ ਗਰਾਊਾਡ ਜ਼ੀਰੋ ‘ਤੇ ਸਰਗਰਮ ਹੋ ਗਏ ਹਨ | ਸਕੂਲ ਦੀ ਵੈਟਰਨਰੀ ਐਮਰਜੈਂਸੀ ਰਿਸਪਾਂਸ ਟੀਮ ਨੂੰ ਸ਼ੁੱਕਰਵਾਰ ਨੂੰ ਸਟੈਂਡ ਬਾਏ ‘ਤੇ ਰੱਖਿਆ ਗਿਆ ਸੀ ਅਤੇ ਇਸ ਨੂੰ ਖੇਤਾਂ ਵਿਚ ਅਤੇ ਜਾਨਵਰਾਂ ਦੀ ਨਿਯੰਤਰਣ ਸਹੂਲਤਾਂ ਵਿਚ ਪਸ਼ੂਆਂ ਲਈ ਪਨਾਹਗਾਹਾਂ ਦੀ ਸਹਾਇਤਾ ਕਰਨ ਲਈ ਹਫਤੇ ਦੇ ਅਖੀਰ ਵਿਚ ਤਾਇਨਾਤ ਕੀਤਾ ਗਿਆ | ਕੈਲੀਫੋਰਨੀਆ ਦੀਆਂ ਜੰਗਲੀ ਅੱਗਾਂ ਦਾ ਮਾਰੂ ਅਤੇ ਦੁਖਦਾਈ ਅਸਰ ਮਨੁੱਖਾਂ ਤੱਕ ਹੀ ਸੀਮਤ ਨਹੀਂ, ਇਸ ਨੇ ਵੱਡੀ ਪੱਧਰ ‘ਤੇ ਬੇਜ਼ੁਬਾਨੇ ਜਾਨਵਰਾਂ ‘ਤੇ ਵੀ ਕਹਿਰ ਢਾਹਿਆ ਹੈ |

ਟੀਮ ਦੇ ਕੋਆਰਡੀਨੇਟਰ ਡਾ. ਲਾਇਸ ਕੋਸਟਾ ਨੇ ਦੱਸਿਆ ਕਿ ਸ਼ੇਰ, ਭੇਡਾਂ, ਰਿੱਛ, ਬੱਕਰੀਆਂ, ਸੂਰ, ਘੋੜੇ, ਬੁਰਜ, ਖੱਚਰ ਵੱਡੀ ਪੱਧਰ ‘ਤੇ ਅੱਗ ਨਾਲ ਸੜ ਗਏ, ਕਈ ਤਾਂ ਮਰ ਗਏ, ਪਰ ਜਿਹੜੇ ਝੁਲਸ ਗਏ ਉਨ੍ਹਾਂ ਦੀ ਹਾਲਤ ਤਰਸਯੋਗ ਹੈ | ਹਸਪਤਾਲ ਵਿਚ ਇਕ ਸਰਚ ਅਤੇ ਬਚਾਅ ਟੀਮ ਹੈ ਜੋ ਹਰ ਰੋਜ਼ ਵਧੇਰੇ ਪੀੜਤ ਜਾਨਵਰਾਂ ਨੂੰ ਲੱਭ ਰਹੀ ਹੈ | ਸਭ ਤੋਂ ਬੁਰੀ ਸਥਿਤੀ ਵਾਲੇ ਜਾਨਵਰਾਂ ਨੂੰ ਕੈਂਪਸ ਦੇ ਟੀਚਿੰਗ ਹਸਪਤਾਲ ਵਿਚ ਲਿਆਂਦਾ ਜਾਂਦਾ ਹੈ | ਉਹਨਾਂ ਜਾਨਵਰਾਂ ਲਈ ਆਕਸੀਜਨ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਜਿਨ੍ਹਾਂ ਦੇ ਫੇਫੜੇ ਬਹੁਤ ਜ਼ਿਆਦਾ ਧੂੰਏਾ ਨਾਲ ਨੁਕਸਾਨੇ ਗਏ ਹਨ |

Leave a Reply

Your email address will not be published. Required fields are marked *