ਕੈਨੇਡਾ ਸਰਕਾਰ ਆਪਣੇ ਮੁਲਕ ‘ਚ ਬੰਦ ਕੀਤੇ ਵੀਜ਼ੇ ਇਕ ਵਾਰ ਫਿਰ ਖੋਲ੍ਹ ਰਹੀ

ਐਡਮਿੰਟਨ, 19 ਅਗਸਤ (ਨਿੱਜੀ ਪੱਤਰ ਪ੍ਰੇਰਕ )

ਕੋਰੋਨਾ ਵਰਗੀ ਭਿਆਨਕ ਬਿਮਾਰੀ ਤੋਂ ਰਾਹਤ ਦਿਵਾਉਂਦੇ ਹੋਏ ਕੈਨੇਡਾ ਸਰਕਾਰ ਆਪਣੇ ਮੁਲਕ ‘ਚ ਬੰਦ ਕੀਤੇ ਵੀਜ਼ੇ ਇਕ ਵਾਰ ਫਿਰ ਖੋਲ੍ਹ ਰਹੀ ਹੈ, ਤਾਂ ਜੋ ਕੈਨੇਡਾ ਦਾ ਸਿਸਟਮ ਇਕ ਵਾਰ ਫਿਰ ਤੋਂ ਪਹਿਲਾਂ ਵਾਲੀ ਲੀਹ ‘ਤੇ ਆ ਸਕੇ | ਦੁਨੀਆ ਭਰ ਦੇ ਮੁਲਕਾਂ ਦੀ ਇਕਾਨਮੀ ‘ਤੇ ਬੜਾ ਭੈੜਾ ਅਸਰ ਪਿਆ ਹੈ ਪਰ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਹਰ ਮਹੀਨੇ 2000 ਡਾਲਰ ਹਰ ਲੋੜਵੰਦ ਤੇ 40,000 ਫੈਕਟਰੀਆਂ ਦੇ ਮਾਲਕਾਂ ਨੂੰ ਦੇਣ ਤੋਂ ਬਾਅਦ ਵੀ ਆਪਣੇ ਦੇਸ਼ ਦੇ ਡਾਲਰ ਦੀ ਕੀਮਤ 55 ਰੁਪਏ (ਭਾਰਤ) ਦੇ ਹਿਸਾਬ ਨਾਲ ਥੱਲੇ ਨਹੀਂ ਆਉਣ ਦਿੱਤੀ, ਜੋ ਲੋਕ ਇਸ ਚੀਜ਼ ਨੂੰ ਵੱਡੀ ਮੰਨ ਰਹੇ ਹਨ |

ਕੈਨੇਡਾ ਸਰਕਾਰ ਨੇ ਹੌਲੀ-ਹੌਲੀ ਬੰਦ ਪਈਆਂ ਆਪਣੀਆਂ ਸਾਰੀਆਂ ਯੋਜਨਾਵਾਂ ਨੂੰ ਖੋਲ੍ਹਣਾ ਸ਼ੁਰੂ ਕਰ ਦਿੱਤਾ ਹੈ, ਜਿਸ ਵਿਚ ਪਿਛਲੇ ਹਫ਼ਤੇ ਤੋਂ ਨਵ-ਵਿਆਹੇ ਜੋੜੇ ਹੁਣ ਕੈਨੇਡਾ ਦੀ ਧਰਤੀ ‘ਤੇ ਆ ਸਕਣਗੇ | ਜੋ ਲੜਕੇ ਜਾਂ ਲੜਕੀਆਂ ਆਪਣੇ ਵਿਆਹ ਕਰਕੇ ਆਪਣੇ ਜੀਵਨ ਸਾਥੀ ਨੂੰ ਕੈਨੇਡਾ ਦੀ ਧਰਤੀ ‘ਤੇ ਬੁਲਾਉਣਾ ਚਾਹੁੰਦੇ ਸਨ ਪਰ ਕੋਰੋਨਾ ਕਰਕੇ ਇਕ ਵੱਡੀ ਮੁਸੀਬਤ ਉਨ੍ਹਾਂ ਸਾਹਮਣੇ ਖੜ੍ਹੀ ਸੀ | ਉਹ ਸਰਕਾਰ ਨੇ ਇਕ ਪਾਸੇ ਕਰ ਦਿੱਤੀ ਹੈ | ਜਾਣਕਾਰੀ ਮੁਤਾਬਿਕ ਜੋ ਲੋਕ ਕੈਨੇਡਾ ਦੀ ਇਮੀਗ੍ਰੇਸ਼ਨ ਬਾਰੇ ਜਾਣਕਾਰੀ ਰੱਖਦੇ ਹਨ ਉਨ੍ਹਾਂ ਨੇ ਇਸ ਦਾ ਫਾਇਦਾ ਲੈਂਦੇ ਹੋਏ ਕੇਸ ਅਪਲਾਈ ਕੀਤੇ ਹਨ | ਹੁਣ ਤੱਕ ਪੂਰੀ ਦੁਨੀਆ ਦੇ ਲੋਕਾਂ ਨੇ 7735 ਕੇਸ ਅਪਲਾਈ ਕੀਤੇ ਹਨ, ਜੋ ਕੁਝ ਘੰਟਿਆਂ ‘ਚ ਹੀ ਕੀਤੇ ਗਏ ਹਨ |

Leave a Reply

Your email address will not be published. Required fields are marked *