ਕੈਨੇਡਾ ਦੇ ਵੱਖ-ਵੱਖ ਇਲਾਕਿਆਂ ‘ਚ ਵਾਪਰੇ ਹਾਦਸਿਆਂ ‘ਚ 3 ਪੰਜਾਬੀਆਂ ਦੀ ਮੌਤ

ਟੋਰਾਂਟੋ, 22 ਅਗਸਤ ( ਨਿੱਜੀ ਪੱਤਰ ਪ੍ਰੇਰਕ )

ਦੋ ਸੜਕ ਹਾਦਸਿਆਂ ‘ਚ ਕੈਨੇਡਾ ਦੇ ਵੱਖ-ਵੱਖ ਇਲਾਕਿਆਂ ‘ਚ ਵਾਪਰੇ ਪੰਜਾਬੀ ਨੌਜਵਾਨਾਂ ਜਸਪ੍ਰੀਤ ਸਿੰਘ , ਜਤਿੰਦਰ ਪਾਲ ਸਿੰਘ ਤੇ ਗੁਰਕੀਰਤ ਸਿੰਘ ਰੰਧਾਵਾ ਦੀ ਮੌਤ ਹੋ ਜਾਣ ਦੀਆਂ ਖਬਰਾਂ ਹਨ | ਮਿ੍ਤਕ ਬਰੈਂਪਟਨ ਵਾਸੀ ਸਨ| ਜਾਣਕਾਰੀ ਅਨੁਸਾਰ ਟੋਰਾਂਟੋ ਤੋਂ ਲਗਪਗ 1800 ਕਿਲੋਮੀਟਰ ਉੱਤਰ ਵੱਲ ਹਾਈਵੇ-17 ‘ਤੇ ਇਗਨੈਂਸ ਕਸਬੇ ਨੇੜੇ ਦੋ ਟਰੱਕਾਂ ਦੀ ਆਹਮੋ-ਸਾਹਮਣੀ ਭਿਆਨਕ ਟੱਕਰ ਹੋ ਗਈ, ਜਿਸ ਦੌਰਾਨ ਇਕ ਟਰੱਕ ‘ਚ ਸਵਾਰ ਦੋ ਨੌਜਵਾਨਾਂ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ, ਜਦੋਂਕਿ ਦੂਸਰੇ ਟਰੱਕ ਦੇ ਸਵਾਰਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ|

ਘਟਨਾ ਤੋਂ ਕਈ ਘੰਟੇ ਬਾਅਦ ਤੱਕ ਹਾਈਵੇ ਨੂੰ ਆਵਾਜਾਈ ਲਈ ਬੰਦ ਰੱਖਣਾ ਪਿਆ | ਕੈਨੇਡਾ ਦੇ ਪੱਛਮ ‘ਚ ਕੈਲਗਰੀ ਵਿਖੇ ਵਾਪਰੇ ਇਕ ਵੱਖਰੇ ਹਾਦਸੇ ‘ਚ 20 ਕੁ ਸਾਲ ਦੇ ਨੌਜਵਾਨ ਦੀ ਵੀ ਮੌਤ ਹੋ ਜਾਣ ਦੀ ਖ਼ਬਰ ਹੈ |

Leave a Reply

Your email address will not be published. Required fields are marked *