ਕਰੋਨਾ ਵਾਇਰਸ ਦਾ ਤੋੜ ਬਣੇਗਾ ਸਤੰਬਰ ਦੇ ਅੰਤ ਤੱਕ
ਇੰਗਲੈਂਡ ਦੇ ਸਿਹਤ ਮੰਤਰੀ ਮੈਟ ਹੈਨਕਾਕ ਨੇ ਐਲਾਨ ਕੀਤਾ ਕੇ ਸਤੰਬਰ ਦੇ ਅੰਤ ਤੱਕ ਕਰੋਨਾ ਵਾਇਰਸ ਦੀ ਵੈਕਸੀਨ ਦਾ ਤਜਰਬਾ ਸ਼ੁਰੂ ਕੀਤਾ ਜਾਵੇਗਾ.
ਇਸ ਸਮੇ ਜੇਨਨੇਰ ਇੰਸਟੀਟਿਊਟ ਅਤੇ ਆਕਸਫੋਰਡ ਯੂਨੀਵਰਸਿਟੀ ਦਾ ਵੈਕਸੀਨ ਵਿਭਾਗ ਇਸ ਉੱਤੇ ਜ਼ੋਰਾਂ ਸ਼ੋਰਾਂ ਨਾਲ ਕੰਮ ਕਰ ਰਿਹਾ ਹੈ. ਯੂਨੀਵਰਸਿਟੀ ਦੇ ਡਾਕਟਰ ਪੋਲਾਰ੍ਡ ਨੇ ਦੱਸਿਆ ਕੇ ਸ਼ੁਰੂ ਵੁੱਚ ਇਸਦੀਆਂ ਦਸ ਲੱਖ ਡੋਸ ਤਿਆਰ ਕੀਤੀਆਂ ਜਾਣਗੀਆਂ. ਅਤੇ ਆਸ ਹੈ ਇਸਦੇ ਬਾਅਦ ਇਸਨੂੰ ਦੁਨੀਆ ਦੇ ਹਰ ਕੋਨੇ ਚ ਪਹੁੰਚਾਇਆ ਜਾਵੇਗਾ. ਓਹਨਾ ਕਿਹਾ ਕੇ ਪਹਿਲਾ ਇਸਦੇ ਤੁਜਰਬਾ ਕੀਤਾ ਜਾਵੇਗਾ ਅਤੇ ਇਹ ਸਫਲ ਅਤੇ ਅਸਫਲ ਦੋਹਵੇਂ ਹੋ ਸਕਦੇ ਨੇ. ਪਰ ਆਸ ਹੈ ਕੇ ਇਹ ਸਫਲ ਰਹੇਗਾ.
ਇਸ ਵੈਕਸੀਨ ਦੀ ਤਿਆਰੀ ਲਈ ਇੰਗਲੈਂਡ ਦੀ ਸਰਕਾਰ ਨੇ ਤਕਰੀਬਨ ਵੀਹ ਲੱਖ ਪਾਉਂਡ ਦਿੱਤਾ ਹੈ ਇਹਨਾਂ ਵਿਭਾਗਾਂ ਨੂੰ.
ਖ਼ਬਰੀ ਟੀਮ