ਕਮਲਜੀਤ ਸਿੰਘ ਜਲੰਧਰ , ਇਟਲੀ ‘ਚ ਨਗਰ ਨਿਗਮ ਦੀਆਂ ਚੋਣਾਂ ਲਈ ਬਣੇ ਉਮੀਦਵਾਰ

ਵੀਨਸ, 28 ਅਗਸਤ (ਨਿੱਜੀ ਪੱਤਰ ਪ੍ਰੇਰਕ )

ਭਾਰਤੀ ਭਾਈਚਾਰੇ ਦੁਆਰਾ ਕਾਰੋਬਾਰੀ ਖੇਤਰਾਂ ‘ਚ ਸਫਲਤਾ ਦੇ ਇਟਲੀ ‘ਚ ਝੰਡੇ ਗੱਡਣ ਤੋਂ ਬਾਅਦ ਹੁਣ ਇੱਥੇ ਰਾਜਨੀਤੀ ‘ਚ ਵੀ ਸ਼ਮੂਲੀਅਤ ਬਣਾਉਣੀ ਸ਼ੁਰੂ ਕਰ ਦਿੱਤੀ ਹੈ | ਜਿਸ ਤਹਿਤ 20 ਸਤੰਬਰ ਨੂੰ ਇਟਲੀ ਦੀਆਂ ਨਗਰ ਨਿਗਮ ਦੀਆਂ ਹੋਣ ਵਾਲੀਆਂ ਚੋਣਾਂ ‘ਚ ਪੰਜਾਬੀ ਨੌਜਵਾਨ ਕਮਲਜੀਤ ਸਿੰਘ ਕਮਲ ਉਮੀਦਵਾਰ ਵਜੋਂ ਸਾਹਮਣੇ ਆਏ ਹਨ ਜੋ ਕਿ ਇਟਲੀ ਦੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਦੇ ਸਾਂਝੇ ਗੱਠਜੋੜ ਦੀ ਤਰਫ਼ੋਂ ਵਿਚੈਂਸਾ ਜ਼ਿਲੇ੍ ਦੇ ਲੋਨੀਗੋ ਸ਼ਹਿਰ ਦੇ ਨਗਰ ਨਿਗਮ ਦੇ ਸਲਾਹਕਾਰ ਦੀ ਹੋ ਰਹੀ ਚੋਣ ਲਈ ਮੈਦਾਨ ‘ਚ ਨਿੱਤਰੇ ਹਨ |

ਪਿਛੋਕੜ ਤੋਂ ਕਮਲਜੀਤ ਸਿੰਘ ਜਲੰਧਰ ਜ਼ਿਲੇ੍ ਦੇ ਭੋਗਪੁਰ ਕਸਬਾ ਨੇੜਲੇ ਪਿੰਡ ਗੀਗਨਵਾਲ ਦੇ ਜੰਮਪਲ ਹਨ ਅਤੇ ਪਿਛਲੇ ਲਗਪਗ 25 ਸਾਲ ਤੋਂ ਇਟਲੀ ‘ਚ ਰਹਿ ਰਹੇ ਹਨ ਅਤੇ ਉਹ ਇਟਲੀ ਦੇ ਭਾਰਤੀ ਭਾਈਚਾਰੇ ਅੰਦਰ ਕਾਫ਼ੀ ਚੰਗਾ ਰਸੂਖ਼ ਰੱਖਦੇ ਹਨ | ਉਹ ਗੁਰਦੁਆਰਾ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਿਹ ਸਿੰਘ ਸੇਵਾ ਸੁਸਾਇਟੀ ਲੋਨੀਗੋ ਦੇ ਪ੍ਰਬੰਧਕੀ ਢਾਂਚੇ ‘ਚ ਵੀ ਕਾਫ਼ੀ ਸਾਲਾਂ ਤੋਂ ਸ਼ਲਾਘਾਯੋਗ ਕਾਰਜ ਕਰਦੇ ਆ ਰਹੇ | ਅਗਾਂਹਵਧੂ ਵਿਚਾਰਾਂ ਦੇ ਧਾਰਨੀ ਇਸ ਨੌਜਵਾਨ ਕਮਲਜੀਤ ਸਿੰਘ ਕਮਲ ਦੇ ਇਟਲੀ ਦੀਆਂ ਨਗਰ ਨਿਗਮ ਚੋਣਾਂ ਦੀਆਂ ਚੋਣਾਂ ‘ਚ ਉਮੀਦਵਾਰ ਐਲਾਨੇ ਜਾਣ ਨਾਲ ਸਮੁੱਚੇ ਭਾਰਤੀਆਂ ਦਾ ਮਾਣ ਵਧਿਆ ਹੈ |

Leave a Reply

Your email address will not be published. Required fields are marked *