ਅਮਰੀਕੀ ਅਦਾਕਾਰ ਚੈਡਵਿਕ ਬੋਸਮੈਨ ਦੀ ਕੋਲੋਨ ਕੈਂਸਰ ਕਾਰਨ ਮੌਤ

ਲਾਸ ਏਂਜਲਸ, 29 ਅਗਸਤ (ਨਿੱਜੀ ਪੱਤਰ ਪ੍ਰੇਰਕ )
ਅਮਰੀਕੀ ਅਦਾਕਾਰ ਚੈਡਵਿਕ ਬੋਸਮੈਨ ਦੀ ਕੋਲੋਨ ਕੈਂਸਰ ਕਾਰਨ ਮੌਤ ਹੋ ਗਈ। 43 ਸਾਲਾਂ ਅਭਿਨੇਤਾ ਦੇ ਪਰਿਵਾਰ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਬਿਆਨ ਜਾਰੀ ਕੀਤਾ, ਜਿਸ ਵਿਚ ਕਿਹਾ ਗਿਆ ਹੈ ਕਿ ਉਸ ਨੂੰ ਸਾਲ 2016 ਵਿਚ ਬਿਮਾਰੀ ਦਾ ਪਤਾ ਲੱਗਿਆ ਸੀ। “ਇਕ ਅਸਲ ਯੋਧੇ ਦੀ ਤਰ੍ਹਾਂ ਚੈਡਵਿਕ ਦੁਨੀਆਂ ਵਿਚ ਰਿਹਾ ਅਤੇ ਅਜਿਹੀਆਂ ਕਈ ਫਿਲਮਾਂ ਲੈ ਕੇ ਆਇਆ ਜੋ ਲੋਕਾਂ ਨੇ ਬਹੁਤ ਪਸੰਦ ਕੀਤੀਆਂ।” ਉਨ੍ਹਾਂ ਕਿਹਾ,”ਮਾਰਸ਼ਲ ਤੋਂ ਲੈ ਕੇ ਡੀਏ 5 ਬਲੱਡਜ਼ ਤੱਕ ਕਈ ਫਿਲਮਾਂ ਦੀ ਸੂਟਿੰਗ ਚੈਡਵਿਕ ਦੀਆਂ ਅਣਗਿਣਤ ਸਰਜਰੀਆਂ ਅਤੇ ਕੀਮੋਥੈਰੇਪੀਆਂ ਦੇ ਦੌਰਾਨ ਹੋਈ। ਬਲੈਂਕ ਪੈਂਥਰ ਦੇ ਕਿੰਗ ਟੀ. ਚਾਲਾ ਦੀ ਭੂਮਿਕਾ ਨਿਭਾਉਣਾ ਉਨ੍ਹਾਂ ਦੇ ਕਰੀਅਰ ਲਈ ਮਾਣ ਵਾਲੀ ਗੱਲ ਸੀ। ” ਉਸ ਦੇ ਆਖਰੀ ਸਮੇ ਤੇ ਉਸ ਦੀ ਪਤਨੀ ਅਤੇ ਪਰਿਵਾਰ ਉਸਦੇ ਨਾਲ ਸੀ।

Leave a Reply

Your email address will not be published. Required fields are marked *